ਪਾਕਿਸਤਾਨ ’ਚ ਸ੍ਰੀਲੰਕਾ ਦੇ ਵਸਨੀਕ ਮੈਨੇਜਰ ਦਾ ਸ਼ਰ੍ਹੇਆਮ ਕੀਤਾ ਕੁੱਟ ਕੁੱਟ ਕੇ ਕੀਤਾ ਕਤਲ, ਲਾਸ਼ ਸਾੜੀ, ਜਾਣੋ ਕਿਉਂ
ਸਿਆਲਕੋਟ (ਪਾਕਿਸਤਾਨ), 3 ਦਸੰਬਰ, 2021: ਪਾਕਿਸਤਾਨ ਦੇ ਸਿਆਲਕੋਟ ਵਿਚ ਸ੍ਰੀਲੰਕਾ ਦੇ ਵਸਨੀਕ ਪ੍ਰਿਅੰਥਾ ਦੀਯਾਵਡਾਨਾ ਨਾਂ ਦੇ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਇਸਲਾਮ ਧਰਮ ਨਾਲ ਸਬੰਧਤ ਪੋਸਟਰ ਪਾੜਨ ’ਤੇ ਗੁੱਸੇ ਵਿਚ ਆਈ ਭੀੜ ਨੇ ਉਸ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਤੇ ਫਿਰ ਉਸਦੀ ਲਾਸ਼ ਸਾੜ ਦਿੱਤੇ।
ਘਟਨਾ ਸਿਆਲਕੋਟ ਦੇ ਵਜ਼ੀਰਾਬਾਦ ਵਿਖੇ ਵਾਪਰੀ ਜਿਥੇ ਪ੍ਰਾਈਵੇਟ ਫੈਕਟਰੀਦੇ ਵਰਕਰਾਂ ਨੇ ਇਸ ਐਕਸਪੋਰਟ ਮੈਨੇਜਰ ਲੱਗੇ ਵਿਅਕਤੀ ਨੂੰ ਇਸ ਕਰ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਕਿ ਇਸਨੇ ਹਜ਼ਰਤ ਮੁਹੰਮਦ ਦਾ ਪੋਸਟਰ ਪਾੜ ਦਿੱਤਾ ਸੀ।
ਸਿਆਲਕੋਟ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।