ਅਮਰੀਕਾ:ਪੰਜਾਬੀ ਮੁੰਡੇ ਦੇ ਕਤਲ ਦੇ ਦੋਸ਼ ‘ਚ ਦੋ ਪੰਜਾਬੀਆਂ ਮੁੰਡਿਆਂ ਨੂੰ ਹੋਈ ਉਮਰ ਕੈਦ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 13 ਮਈ 2022 - ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿਖੇ 13 ਨਵੰਬਰ 2017 ‘ਚ ਟਾਕਲ-ਬਾਕਸ ਗੈਸ ਸਟੇਸ਼ਨ ਉੱਤੇ ਪੰਜਾਬੀ ਮੁੰਡੇ ਧਰਮਪ੍ਰੀਤ ਸਿੰਘ ਜੱਸਰ ਨੂੰ ਆਪਣੇ ਹੀ ਪੰਜਾਬੀ ਮੁੰਡਿਆਂ ਨੇ ਅਮਰਤਾਜ ਸਿੰਘ ਅਟਵਾਲ ਅਤੇ ਸਵਰਾਂਤ ਸਿੰਘ ਅਟਵਾਲ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਕਤਲ ਕਰਨ ਸਮੇਂ ਦੋਨਾਂ ਅਟਵਾਲਾਂ ਨੇ ਪੈਸੇ ਅਤੇ ਸਿਗਰਟਾਂ ਚੋਰੀ ਕੀਤੀਆਂ ਸਨ। ਮਰਨ ਵਾਲਾ ਧਰਮਪ੍ਰੀਤ ਸਿੰਘ ਜੱਸੜ ਸਟੂਡੈਂਟ ਵੀਜ਼ੇ ਤੇ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਾ ਸੀ ਅਤੇ ਗੈਸ ਸਟੇਸ਼ਨ ਤੇ ਪਾਰਟ ਟਾਈਮ ਕੰਮ ਕਰਿਆ ਕਰਦਾ ਸੀ, ਕਿ ਅਚਾਨ ਰਾਤ ਨੂੰ ਅਟਵਾਲ ਭਰਾਵਾਂ ਨੇ ਨਸ਼ੇ ਦੀ ਲੋਰ ਵਿੱਚ ਹੋਣਹਾਰ ਮੁੰਡੇ ਦਾ ਕਤਲ ਕਰ ਦਿੱਤਾ ਸੀ।
ਬਾਅਦ ਵਿੱਚ ਇਹਨਾਂ ਦੀ ਗੱਡੀ ਕਰਮਨ ਸ਼ਹਿਰ ਲਾਗੇ ਗਾਰੇ ਵਿੱਚ ਉੱਤਰ ਗਈ ਅਤੇ ਪੁਲਿਸ ਨੇ ਦੋਵਾਂ ਨੂੰ ਨਸ਼ੇ ਦੀ ਹਾਲਤ ਵਿੱਚ ਚੋਰੀ ਦੀਆਂ ਸਿਗਰਟਾਂ ਅਤੇ ਮਾਰੂ ਹਥਿਆਰ ਸਮੇਤ ਗ੍ਰਿਫਤਾਰ ਕਰਕੇ ਟਾਕਲ ਬਾਕਸ ਗੈਸ ਸਟੇਸ਼ਨ ਕਤਲ ਕੇਸ਼ ਦੀ ਗੁੱਥੀ ਸੁਲਝਾਈ ਸੀ। ਅੱਜ ਦੋਨੋਂ ਅਟਵਾਲਾ ਨੂੰ ਜਿਊਰੀ ਨੇ ਉੁਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਮਰਦੇ ਦਮ ਤੱਕ ਇਹ ਬਾਹਰ ਨਹੀਂ ਆ ਸਕਦੇ। ਸਜ਼ਾ ਸਨਾਉਣ ਸਮੇਂ ਦਮਨਪ੍ਰੀਤ ਜੱਸਰ ਦੇ ਮਾਤਾ ਪਿਤਾ ਵੀ ਇੰਡੀਆ ਤੋਂ ਆਏ ਹੋਏ ਸਨ।