ਕੈਨੇਡਾ: “ਹੋਪ ਸੇਵਾ ਸੁਸਾਇਟੀ” ਵੱਲੋਂ ਮੋਸ਼ਨ 44 ਦੇ ਸੰਬੰਧ ਵਿਚ ਸਰੀ ਵਿਚ ਕੀਤੀ ਰੈਲੀ
ਹਰਦਮ ਮਾਨ
ਸਰੀ, 17 ਮਈ 2022-ਕੈਨੇਡੀਅਨ ਪਾਰਲੀਮੈਂਟ ਵਿਚ ਆਰਜ਼ੀ ਕਾਮਿਆਂ ਬਾਰੇ ਪਾਸ ਕੀਤੇ ਗਏ ਮੋਸ਼ਨ 44 ਦੇ ਸੰਬੰਧ ਵਿਚ “ਹੋਪ ਸੇਵਾ ਸੁਸਾਇਟੀ” ਵੱਲੋਂ ਬੇਅਰ ਕਰੀਕ ਪਾਰਕ ਸਰੀ ਵਿਚ ਰੈਲੀ ਕੀਤੀ ਗਈ। ਸੁਸਾਇਟੀ ਦੀ ਪ੍ਰਧਾਨ ਬਲਜਿੰਦਰ ਕੌਰ ਨੇ ਰੈਲੀ ਵਿਚ ਸ਼ਾਮਲ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸੁਸਾਇਟੀ ਵੱਲੋਂ ਮਿੱਥੇ ਟੀਚਿਆਂ ਅਤੇ ਰੈਲ਼ੀ ਦੇ ਮੰਤਵ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਅਮਰਜੀਤ ਸਿੰਘ, ਰਾਜਿੰਦਰ ਸਿੰਘ ਮਿਸਨ, ਜਸਕੋਮਲ ਸਿੰਘ, ਲਖਵਿੰਦਰ ਸਿੰਘ ਢਿੱਲੋਂ ਨੇ ਬਿਨਾਂ ਪੀ ਆਰ ਤੋਂ ਰਹਿ ਰਹੇ ਲੋਕਾਂ ਨੂੰ ਆਉਣ ਵਾਲ਼ੀਆਂ ਸਮੱਸਿਆਵਾਂ ਵਾਰੇ ਗੱਲਬਾਤ ਕੀਤੀ।
ਰੈਲ਼ੀ ਵਿੱਚ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ਼, ਰੀਆ ਅਰੋੜਾ (ਡਾਇਰੈਕਟਰ ਆਫ ਔਰਗੇਨਾਇਜ਼ਿੰਗ ਐਂਡ ਕੰਪੇਨਜ਼), ਸੁਜ਼ੈਨ ਸਕਿੱਡਮੋਰ (ਬੀ ਸੀ ਫੈਡਰੇਸ਼ਨ ਔਫ ਲੇਬਰ), ਡਾ. ਬਲਬੀਰ ਕੌਰ ਗੁਰਮ (ਕੇ. ਪੀ. ਯੂ.), ਗਿਆਨ ਸਿੰਘ ਗਿੱਲ (ਪ੍ਰਧਾਨ, ਗੁਰਦੁਆਰਾ ਦਸ਼ਮੇਸ਼ ਦਰਬਾਰ), ਧਰਮ ਸਿੰਘ ਪਨੇਸਰ (ਪ੍ਰਧਾਨ, ਗੁਰਦੁਆਰਾ ਬਰੁੱਕਸਾਈਡ), ਜੋਗਿੰਦਰ ਸਿੰਘ ਢਿੱਲੋਂ (ਸਾਬਕਾ ਪ੍ਰਧਾਨ, ਕਨੇਡੀਅਨ ਸਿੱਖ ਸਟੱਡੀ), ਪ੍ਰੋ. ਸੀ ਜੇ ਸਿੱਧੂ, ਖੁਸ਼ਪਾਲ ਸਿੰਘ ਗਿੱਲ, ਕਰਮਜੀਤ ਕੌਰ, ਬਲਵਿੰਦਰ ਸਿੰਘ ਅਤੇ ਕਮਲਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂਬਰ ਪਾਰਲੀਮੈਂਟ ਜਗਮੀਤ ਸਿੰਘ (ਐਨ. ਡੀ. ਪੀ.), ਰਣਦੀਪ ਸਿੰਘ ਸਰਾਏ (ਐਮ.ਪੀ.), ਸਰੀ ਦੇ ਮੇਅਰ ਡੱਗ ਮਕੱਲਮ, ਕੌਂਸਲਰ ਮਨਦੀਪ ਨਾਗਰਾ ਨੇ ਇਸ ਰੈਲੀ ਲਈ ਸ਼ੁੱਭ ਇੱਛਾਵਾਂ ਭੇਜੀਆਂ।
ਇਸ ਮੌਕੇ ਜਸਰਾਜ ਸਿੰਘ ਹੱਲਣ (ਕੰਸਰਵੇਟਿਵ ਐਮ ਪੀ ) ਸੋਨੀਆ ਸਿੱਧੂ (ਐਮ. ਪੀ. ਬਰੈਂਪਟਨ) ਵੱਲੋਂ ਮੋਸ਼ਨ 44 ਨੂੰ ਪਾਸ ਕਰਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਸੁਸਾਇਟੀ ਦੇ ਵਾਇਸ ਪ੍ਰੈਜੀਡੈਂਟ ਗੁਰਪ੍ਰੀਤ ਸਿੰਘ ਸਿੱਧੂ, ਖਜ਼ਾਨਚੀ ਰਫ਼ਤਾਰ ਸਿੰਘ ਗਿੱਲ ਅਤੇ ਵਲੰਟੀਅਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੁਸਾਇਟੀ ਦੀ ਸਕੱਤਰ ਬਲਵੀਰ ਕੌਰ ਢਿੱਲੋਂ ਨੇ ਨਿਭਾਈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com