← Go Back
ਅਮਰੀਕਾ : ਟੈਕਸਾਸ ’ਚ ਨੌਜਵਾਨ ਨੇ 18 ਬੱਚਿਆਂ ਤੇ ਇਕ ਟੀਚਰ ਸਮੇਤ 21 ਗੋਲੀਆਂ ਨਾਲ ਭੁੰਨੇ ਟੈਕਸਾਸ, 25 ਮਈ, 2022: ਇਕ ਨੌਜਵਾਨ ਬੰਦੂਕਧਾਰੀ ਨੇ ਇਕ ਐਲੀਮੈਂਟਰੀ ਸਕੂਲ ਵਿਚ ਗੋਲੀਆਂ ਚਲਾ ਕੇ 18 ਬੱਚਿਆਂ ਤੇ ਇਕ ਟੀਚਰ ਸਮੇਤ 21 ਬੰਦਿਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਇਹ ਹਮਲਾ ਯੂਵੈਲਡੇ ਵਿਖੇ ਵਾਪਰਿਆ ਜੋ ਮੈਕਸੀਕੋ ਦੇ ਬਾਰਡਰ ਤੋਂ ਅੱਧੇ ਘੰਟੇ ਦੀ ਦੂਰੀ ’ਤੇ ਹੈ। ਟੈਕਸਾਂ ਦੇ ਗਵਰਨਰ ਗ੍ਰੇਗ ਅਬੋਧ ਨੇ ਦੱਸਿਆ ਕਿ 18 ਸਾਲ ਦੇ ਨੌਜਵਾਨ ਨੇ ਰੋਬ ਐਲੀਮੈਂਟਰੀ ਸਕੂਲ ਵਿਚ ਆਉਣ ਤੋਂ ਪਹਿਲਾਂ ਆਪਣੀ ਦਾਦੀ ਨੁੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ।ਫਿਰ ਰਾਈਫਲ ਲੈ ਕੇ ਸਕੂਲ ਆ ਗਿਆ ਤੇ ਉੱਥੇ ਹੱਤਿਆਵਾਂ ਕਰ ਦਿੱਤੀਆਂ। ਇਹ ਸੈਲੰਡਰ ਰੋਮਾਂਸ ਨਾਂ ਦਾ ਨੌਜਵਾਨ ਅਮਰੀਕੀ ਨਾਗਰਿਕ ਸੀ ਜੋ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ।
Total Responses : 193