ਕੈਨੇਡਾ ਸਮਰ ਗੇਮਜ਼ 2022- ਪਹਿਲਵਾਨ ਰੁਪਿੰਦਰ ਜੌਹਲ ਕਰੇਗੀ ਬੀ.ਸੀ. ਦੇ ਖਿਡਾਰੀਆਂ ਦੀ ਅਗਵਾਈ
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਸਰੀ, 6 ਅਗਸਤ 2022-ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰਨ ਵਾਲੀ ਐਬਸਫੋਰਡ ਦੇ ਰੌਬਰਟ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਤੇ ਉੱਘੀ ਪਹਿਲਵਾਨ ਰੁਪਿੰਦਰ ਜੌਹਲ ਨੂੰ ਇਕ ਹੋਰ ਵੱਡਾ ਮਾਣ ਭਲਕੇ 6 ਅਗਸਤ ਨੂੰ ਉਸ ਵੇਲੇ ਹਾਸਲ ਹੋਵੇਗਾ ਜਦੋਂ ਉਹ ਨਿਆਗਰਾ (ਓਨਟਾਰੀਓ) ਵਿਚ 'ਕੈਨੇਡਾ ਸਮਰ ਗੇਮਜ਼2022' ਦੇ ਉਦਘਾਟਨੀ ਸਮਾਰੋਹ ਵਿਚ ਬ੍ਰਿਟਿਸ਼ ਕੋਲੰਬੀਆ ਦਾ ਝੰਡਾ ਫੜ੍ਹ ਕੇ ਬੀ.ਸੀ. ਦੇ ਖਿਡਾਰੀਆਂ ਦੀ ਅਗਵਾਈ ਕਰੇਗੀ। ਇਹ ਖੇਡਾਂ 6 ਤੋਂ 21 ਅਗਸਤ 2022 ਤੱਕ ਚੱਲਣਗੀਆਂ।
ਰੌਬਰਟ ਬੈਟਮੈਨ ਸੈਕੰਡਰੀ ਸਕੂਲ ਦੀ 17 ਸਾਲਾ ਵਿਦਿਆਰਥਣ ਰੁਪਿੰਦਰ ਜੌਹਲ ਨੇ 2022 ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਅਤੇ ਅੰਡਰ-17 ਪੈਨ ਐਮ ਚੈਂਪੀਅਨਸ਼ਿਪ ਸਮੇਤ ਕਈ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿੱਚ ਵੀ ਕੈਨੇਡਾ ਦੀ ਅਗਵਾਈ ਕੀਤੀ ਹੈ। ਉਸ ਨੇ ਹਾਲ ਵਿੱਚ 73 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਮਗਾ ਜਿੱਤਿਆ ਹੈ ਅਤੇ ਸਰਬੋਤਮ ਵੋਮੈਨ ਪਹਿਲਵਾਨ ਅਵਾਰਡ ਵੀ ਜਿੱਤਿਆ ਹੈ। .ਜੌਹਲ ਨੇ 2022 ਵਿਚ ਅੰਡਰ-17 ਕੈਨੇਡੀਅਨ ਟਰਾਇਲ ਵਿਚ ਸੋਨੇ ਦਾ ਤਗਮਾ ਅਤੇ ਅੰਡਰ-20 ਕੈਨੇਡੀਅਨ ਟਰਾਇਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਨੈਸ਼ਨਲ ਸਮਰ ਖੇਡਾਂ ਵਿਚ ਰੁਪਿੰਦਰ ਜੌਹਲ ਤੋਂ ਇਲਾਵਾ ਐਬਸਫੋਰਡ ਦੇ ਹੋਰ ਜਿਹੜੇ ਐਥਲੀਟ ਭਾਗ ਲੈ ਰਹੇ ਹਨ ਉਨ੍ਹਾ ਵਿਚ ਅਬੀਗੈਲ ਜੈਨਜ਼ੇਨ (ਬਾਕਸ ਲੈਕਰੋਸ), ਲੈਨਾ ਡੂਏਕ (ਰਗਬੀ ), ਲੁਈਸੇਨ ਰੋਮੀਓ (ਰਗਬੀ ), ਲੂਕਾ ਕਿਮ (ਸਾਫਟਬਾਲ), ਹੰਟਰ ਅਰੁਲਪ੍ਰਗਾਸਮ (ਵਾਲੀਬਾਲ), ਜੋਨਾਥਨ ਲੈਟਕੇਮੈਨ (ਵਾਲੀਬਾਲ), ਤੇਜਵੀਰ ਢੀਂਡਸਾ। (ਕੁਸ਼ਤੀ), ਜਗਵੀਰ ਗਰੇਵਾਲ (ਕੁਸ਼ਤੀ), ਹਮਰਾਜ ਸੰਧਰ (ਕੁਸ਼ਤੀ) ਅਤੇ ਮਿਕੇਲਾ ਟ੍ਰੋਲਲੈਂਡ (ਕੁਸ਼ਤੀ) ਸ਼ਾਮਲ ਹਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com