ਕੈਲੀਫੋਰਨੀਆ 'ਚ ਦੋ ਜਹਾਜ਼ਾਂ ਵਿਚਾਲੇ ਹਾਦਸਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
ਕੈਲੀਫੋਰਨੀਆ, 19 ਅਗਸਤ 2022- ਕੈਲੀਫੋਰਨੀਆ ਦੇ ਵਿੱਚ ਦੋ ਜਹਾਜ਼ਾਂ ਵਿਚਾਲੇ ਅਸਮਾਨ ਵਿੱਚ ਟੱਕਰ ਹੋ ਜਾਣ ਦੇ ਕਾਰਲ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵਾਟਸਨਵਿਲੇ ਮਿਊਂਸੀਪਲ ਏਅਰਪੋਰਟ 'ਤੇ ਦੋ ਜਹਾਜ਼ ਉਸ ਸਮੇਂ ਟਕਰਾ ਗਏ ਜਦੋਂ ਉਹ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਅਧਿਕਾਰੀਆਂ ਅਨੁਸਾਰ, ਇਸ ਹਾਦਸੇ ਵਿੱਚ ਸਾਨੂੰ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।