ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਤੇ ਇੰਡੋਜ ਟੀਵੀ ਵੱਲੋਂ ਹਿੰਮਤ ਖੁਰਮੀ ਦੇ ਗੀਤ "ਮੇਰੀ ਮਾਂ ਬੋਲੀ" ਦਾ ਪੋਸਟਰ ਲੋਕ ਅਰਪਣ
ਬ੍ਰਿਸਬੇਨ, 25 ਸਤੰਬਰ 2022 - ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਤੇ ਇੰਡੋਜ ਟੀਵੀ ਵੱਲੋਂ ਯੂਕੇ ਦੇ ਜੰਮਪਲ ਬੱਚੇ ਹਿੰਮਤ ਖੁਰਮੀ ਦੇ ਗੀਤ "ਮੇਰੀ ਮਾਂ ਬੋਲੀ" ਦੇ ਪੋਸਟਰ ਨੂੰ ਲੋਕ ਅਰਪਣ ਕਰਨ ਦੀ ਰਸਮ ਕੀਤੀ ਗਈ। ਬਹੁਤ ਹੀ ਫਖਰ ਵਾਲੀ ਗੱਲ ਹੈ ਕਿ ਬੇਸ਼ੱਕ ਹਿੰਮਤ ਖੁਰਮੀ ਯੂਕੇ ਦੀ ਧਰਤੀ ਨਾਲ ਸੰਬੰਧਤ ਹੈ ਪਰ ਉਸਦੇ 1 ਅਕਤੂਬਰ ਨੂੰ ਲੋਕ ਅਰਪਣ ਹੋਣ ਜਾ ਰਹੇ ਗੀਤ ਦੇ ਪ੍ਰਚਾਰ ਦੀ ਮੁਹਿੰਮ ਦਾ ਆਗਾਜ਼ ਕਰਨ ਦੀ ਪਹਿਲ ਆਸਟ੍ਰੇਲੀਆ ਵਸਦੇ ਅਦੀਬਾਂ ਵੱਲੋਂ ਕੀਤੀ ਗਈ ਹੈ।
ਪੋਸਟਰ ਲੋਕ ਅਰਪਣ ਕਰਨ ਦੀ ਰਸਮ ਪੰਜਾਬੀ ਸ਼ਾਇਰ ਜਸਵੰਤ ਵਾਗਲਾ, ਇੰਡੋਜ਼ ਟੀ ਵੀ ਦੇ ਮਾਲਿਕ ਰਛਪਾਲ ਹੇਅਰ, ਗੀਤਕਾਰ ਰੱਤੂ ਰੰਧਾਵਾ ਜੀ, ਫੈਲੇਕਿਸ ਦਾਸ, ਪਾਕਿਸਤਾਨੀ ਸ਼ਾਇਰ ਨਦੀਮ ਅਕਰਮ, ਸ਼ਾਇਰਾ ਵਿਭਾ ਦਾਸ ਸਿੰਘ ਵੱਲੋਂ ਹਿੰਮਤ ਖੁਰਮੀ ਤੇ ਪੰਜ ਦਰਿਆ ਯੂਕੇ ਦੀ ਟੀਮ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ।