← Go Back
ਕੈਨੇਡਾ : ਪੀਲ ਪੁਲਿਸ ਨੇ ਮਿਸੀਸਾਗਾ ਵਿਚ ਕਤਲ ਹੋਈ ਪੰਜਾਬਣ ਨੂੰ ਮਾਰਨ ਵਾਲੇ ਵੱਲੋਂ ਵਰਤੇ ਸਾਈਕਲ ਦੀ ਤਸਵੀਰ ਕੀਤੀ ਜਾਰੀ, ਪੜ੍ਹੋ ਵੇਰਵਾ ਮਿਸੀਸਾਗਾ, 10 ਦਸੰਬਰ, 2022: ਪੀਲ ਪੁਲਿਸ ਨੇ ਮਿਸੀਸਾਗਾ ਗੈਸ ਸਟੇਸ਼ਨ ’ਤੇ ਕਤਲ ਹੋਈ ਪੰਜਾਬਣ ਪਵਨਪ੍ਰੀਤ ਕੌਰ ਨੂੰ ਮਾਰਨ ਵਾਲੇ ਕਾਤਲ ਵੱਲੋਂ ਵਰਤੇ ਸਾਈਕਲ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਤਲ ਇਸ ਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ। ਜੇਕਰ ਕਿਸੇ ਦਾ ਇਹ ਸਾਈਕਲ ਪਿਛਲੇ ਸਮੇਂ ਵਿਚ ਚੋਰੀ ਹੋਇਆ ਹੈ ਤਾਂ ਉਹ ਤੁਰੰਤ ਪੀਲ ਪੁਲਿਸ ਨਾਲ ਸੰਪਰਕ ਕਰੇ।
Total Responses : 930