ਪੰਜਾਬ ਦੀ ਧੀ ਦਾ ਯੂ ਕੇ ਦੀ ਪਾਰਲੀਮੈਂਟ ਵਿਚ ਹੋਇਆ ਸਨਮਾਨ, ਪੜ੍ਹੋ ਵੇਰਵਾ
ਪਰਮਿੰਦਰ ਸਿੰਘ ਬਰਿਆਣਾ
ਹੁਸ਼ਿਆਰਪੁਰ , 27 ਜਨਵਰੀ, 2023: ਪੰਜਾਬ ਦੀ ਧੀ ਪ੍ਰਤੀਸ਼ਠਤਾ ਦੇਵੇਸ਼ਵਰ ਸ਼ਰਮਾ ਦਾ ਯੂ ਕੇ ਦੀ ਪਾਰਲੀਮੈਂਟ ਵਿਚ ਸਨਮਾਨ ਕੀਤਾ ਗਿਆ ਹੈ। ਇਹ ਸਨਮਾਨ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਮੌਕੇ ਕੀਤਾ ਗਿਆ ਹੈ ਤੇ ਉਹਨਾਂ ਵਿਦਿਆਰਥੀਆਂ ਦਾ ਕੀਤਾ ਗਿਆ ਹੈ ਜਿਹਨਾਂ ਨੇ ਯੂ ਕੇ ਦੀਆਂ ਯੂਨੀਵਰਸਿਟੀਆਂ ਵਿਚ ਵਿਦਿਆ ਹਾਸਲ ਕੀਤੀ ਤੇ ਉਹ ਆਪੋ ਆਪਣੇ ਖੇਤਰਾਂ ਵਿਚ ਚੰਗਾ ਕੰਮ ਕਰ ਰਹੇ ਹਨ।
ਯੂ ਕੇ ਦੀ ਪਾਰਲੀਮੈਂਟ ਵਿਚ ਦਿੱਤੇ ਆਪਣੇ ਭਾਸ਼ਣ ਵਿਚ ਪ੍ਰਤੀਸ਼ਠਤਾ ਦੇਵੇਸ਼ਵਰ ਸ਼ਰਮਾ ਨੇ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹਦਿਆਂ ਹੋਏ ਤਜ਼ਰਬੇ ਨੂੰ ਯੂ ਕੇ ਦੀ ਪਾਰਲੀਮੈਂਟ ਵਿਚ ਸਾਂਝਾ ਕਰਨਾ ਆਪਣੇ ਆਪ ਵਿਚ ਵਿਲੱਖਣ ਤਜ਼ਰਬਾ ਹੈ। ਉਸਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦੇ ਵੱਡੇ ਤਜ਼ਰਬੇ ਹਨ। ਉਸਨੂੰ ਇਸਤੋਂ ਪਹਿਲਾਂ ਹੀ ਦਾ ਪ੍ਰਿੰਸਸ ਡਿਆਨਾ ਐਵਾਰਡ ਨਾਲ ਉਦੋਂ ਸਨਮਾਨਤ ਕੀਤਾ ਜਾ ਚੁੱਕਾ ਹੈ ਜਦੋਂ ਉਹ ਆਕਸਫੋਰਡ ਯੂਨੀਵਰਸਿਟੀ ਦੀ ਵਿਦਿਆਰਥਣ ਸੀ।ਪ੍ਰਤੀਸ਼ਠਤਾ ਪੰਜਾਬ ਵਿਜੀਲੈਂਸ ਬਿਊਰੋ ਦੇ ਡੀ ਐਸ ਪੀ ਮੁਨੀਸ਼ ਸ਼ਰਮਾ ਦੀ ਸਪੁੱਤਰੀ ਹੈ।
View this post on Instagram
A post shared by Pratishtha Deveshwar Sharma (@iampratishtha)