ਅਮਰੀਕਾ: “ਪੰਜਾਬੀਏ ਜ਼ੁਬਾਨੇ” ਚੜਦੇ ਅਤੇ ਲਹਿੰਦੇ ਪੰਜਾਬ ਦੀ ਤਰਜਮਾਨੀ ਕਰਦਾ ਬਾਈ ਸੁਰਜੀਤ ਦਾ ਗੀਤ ਰਿਲੀਜ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆ, 1 ਫਰਵਰੀ 2023 - ਅੱਜ ਕਲ ਬਹੁਤੇ ਗਾਇਕ ਆਪਣੇ ਗੀਤਾਂ ਦੀ ਪੇਸ਼ਕਾਰੀ ਵਿਉਪਾਰਕ ਤਰੀਕੇ ਨਾਲ ਕਰਦੇ ਹਨ। ਜਿਸ ਦੌਰਾਨ ਹਰ ਵੱਡੇ ਕਲਾਕਾਰ ਦੇ ਗੀਤਾਂ ਦੇ ਬੇਸੱਕ ਬੋਲ ਠੀਕ ਵੀ ਹੋਣ, ਪਰ ਲੋਕਾ ਨੂੰ ਭਲਮਾਉਣ ਲਈ ਵੀਡੀੳ ਰਾਹੀ ਅਸ਼ਲੀਲਤਾ ਦਾ ਤੜਕਾ ਜ਼ਰੂਰ ਲਾਉਂਦੇ ਹਨ। ਅਜਿਹੇ ਗੀਤ ਕਹਿਣ ਨੂੰ ਪੰਜਾਬੀ ਸੱਭਿਆਚਾਰਿਕ ਗੀਤ ਹੁੰਦੇ ਹਨ। ਪਰ ਪੱਛਮੀ ਗੀਤਾਂ ਦਾ ਪ੍ਰਭਾਵ ਆਮ ਚਮਕਦਾ ਦਿਖਾਈ ਦਿੰਦਾ ਹੈ।
ਪਰ ਅੱਜ ਵੀ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਲੇ ਅਜਿਹੇ ਕਲਾਕਾਰ ਹਨ ਜੋ ਸੱਚਮੁੱਚ ਸੱਭਿਆਚਾਰਿਕ ਗੀਤ ਗਾਉਦੇ ਹਨ। ਜਿੰਨ੍ਹਾਂ ਵਿੱਚ ਇਕ ਪੰਜਾਬੀਅਤ ਦਾ ਮਾਣ ਅਤੇ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੀ ਸ਼ਾਨ ਗਾਇਕ ਕਲਾਕਾਰ ਅਤੇ ਅਦਾਕਾਰ ਬਾਈ ਸੁਰਜੀਤ ਦਾ ਨਾਂ ਆਉਦਾ ਹੈ। ਜਿਸ ਨਵਾਂ ਨਿਕੋਰ ਗੀਤ “ਪੰਜਾਬੀਏ ਜ਼ੁਬਾਨੇ” ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਪੰਜਾਬੀ ਮਾਂ ਬੋਲੀ ਦੇ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਗਾਇਆ ਗਿਆ ਹੈ। ਜੋ ਬਹੁਤ ਹੀ ਪਿਆਰਾ ਅਤੇ ਪੰਜਾਬੀਅਤ ਦੀ ਗੱਲ ਕਰਦਾ ਗੀਤ ਹੈ।
ਇਸ ਗੀਤ ਦੇ ਗੀਤਕਾਰ ਪਰਮ ਸਾਗਰ ਹਨ। ਜਦ ਕਿ ਸੰਗੀਤ ਥ੍ਰੀ ਐਨੀਮੀ ਵੱਲੋਂ ਦਿੱਤਾ ਗਿਆ ਅਤੇ ਗੀਤ ਕੰਪੋਜ਼ਰ ਕੁਮਾਰ ਵਿਨੋਦ ਹਨ। ਇਹ ਬਹੁਤ ਹੀ ਪਿਆਰਾ ਗੀਤ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰਕ ਰੰਗਾਂ ਵਿੱਚ ਰੰਗਿਆ ਗੀਤ ਹੈ। ਜੋ ਸੱਚ-ਮੁੱਚ ਪੰਜਾਬੀਅਤ ਦੀ ਤਰਜ਼ਮਾਨੀ ਕਰਦਾ ਹੈ। ਸਮੁੱਚੀ ਟੀਮ ਨੂੰ ਇਸ ਨਵੇਂ ਨਿਕੋਰ ਗੀਤ ਦੇ ਰਿਲੀਜ਼ ਹੋਣ ‘ਤੇ ਬਹੁਤ-ਬਹੁਤ ਮੁਬਾਰਕਾ। ਸਮੇਂ ਦੇ ਲੋੜ ਅਨੁਸਾਰ ਅਜਿਹੇ ਸੱਭਿਆਚਾਰਕ ਗੀਤ ਪੰਜਾਬੀ ਮਾਂ ਬੋਲੀ ਦਾ ਸੱਚਾ ਸ਼ਰਮਾਇਆ ਹਨ। ਅਜਿਹੇ ਗਾਇਕ ਅਤੇ ਗੀਤਕਾਰਾਂ ਨੂੰ ਸਮਰਥਨ ਦੇਣਾ ਸਮੇਂ ਦੀ ਲੋੜ ਹੈ। ਅਜਿਹਾ ਕਰਦੇ ਹੋਏ ਅਸੀਂ ਆਪਣੇ ਵਿਰਸੇ ਨੂੰ ਲੱਚਰਤਾਂ ਤੋਂ ਬਚਾ ਸਕਦੇ ਹਾਂ। ਜਿਸ ਦੇ ਨਾਲ-ਨਾਲ ਨਵੀਂ ਪੀੜੀ ਨੂੰ ਵੀ ਸੱਭਿਆਚਾਰ ਨਾਲ ਜੋੜਨ ਦਾ ਵਧੀਆ ਉਪਰਾਲਾ ਹੋਵੇਗਾ।