← Go Back
ਏਸ਼ੀਆਨਾ ਏਅਰਲਾਈਨਜ਼ ਦੇ ਯਾਤਰੀ ਨੇ ਦੱਖਣੀ ਕੋਰੀਆ ਦੀ ਉਡਾਣ ਦੌਰਾਨ ਜਹਾਜ਼ ਦਾ ਦਰਵਾਜ਼ਾ ਖੋਲ੍ਹਿਆ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 28 ਮਈ 2023:- ਦੱਖਣੀ ਕੋਰੀਆ ਵਿੱਚ ਇੱਕ ਜਹਾਜ਼ ਦੇ ਯਾਤਰੀ ਨੇ ਉਡਾਣ ਦੌਰਾਨ ਹਵਾਈ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ। ਜਹਾਜ਼ ਦੇ ਅੰਦਰ ਤੇਜ਼ ਹਵਾ ਜਾਣ ਲੱਗੀ। ਸੀਟਾਂ ਦੇ ਕਵਰ ਉਡਣ ਲੱਗੇ ਅਤੇ ਲੋਕਾਂ ਦੇ ਕੰਨਾਂ ਵਿਚ ਜਬਰਦਸਤ ਹਵਾਵਾਂ ਵੱਜੀਆਂ ਜਿਸ ਨਾਲ ਕਈ ਬੇਹੇਸ਼ ਹੋ ਗਏ ਅਤੇ ਉਨ੍ਹਾਂ ਨੂੰ ਬਾਅਦ ਵਿਚ ਹਸਪਤਾਲ ਲਿਜਾਣਾ ਪਿਆ। ਇਸ ਸਿਰਫਿਰੇ ਨੇ ਇਹ ਕਾਰਾ ਕਰਕੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਹੈਰਾਨ ਕਰ ਦਿੱਤਾ।ਹੋਰ ਯਾਤਰੀਆਂ ਨੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਐਮਰਜੈਂਸੀ ਨਿਕਾਸ ਦਰਵਾਜ਼ੇ ਨੂੰ ਅੰਸ਼ਕ ਤੌਰ ’ਤੇ ਖੋਲ੍ਹਣ ਤੋਂ ਰੋਕਣ ਵਿੱਚ ਅਸਫਲ ਰਹੇ। ਜਿਸ ਸਮੇਂ ਇਹ ਦਰਵਾਜ਼ਾ ਖੋਲ੍ਹਿਆ ਗਿਆ ਉਸ ਸਮੇਂ ਜਹਾਜ਼ 700 ਫੁੱਟ ਦੀ ਉਚਾਈ ਉਤੇ ਸੀ ਅਤੇ ਉਤਰਨ ਵੱਲ ਵਧ ਰਿਹਾ ਸੀ। ਜਹਾਜ਼ ਦੇ ਸਫਲਤਾ ਨਾਲ ਉਤਰਨ ਬਾਅਦ ਸ਼ੱਕੀ ਨੂੰ ਪੁਲਿਸ ਨੇ ਹਵਾਬਾਜ਼ੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਇਸ ਵਿਅਕਤੀ ਨੇ ਇੰਟਰਕਾਮ ਫੋਨ ਦੇ ਨਾਲ ਫਲਾਈਟ ਅਟੈਂਡੈਂਟ ਨੂੰ ਵੀ ਮਾਰਿਆ। ਇਸ ਜਹਾਜ਼ ਵਿਚ 12 ਵਿਅਕਤੀ ਸਨ ਅਤੇ ਇਹ ਜਹਾਜ਼ ਡੇਇਗੂ ਵਿਖੇ ਉਤਰਿਆ ਸੀ। ਸੋ ਹੱਦ ਈ ਹੋਈ ਪਈ ਆ...ਏਦਾਂ ਦੇ ਸਿਰਫਿਰੇ ਵੀ ਜਹਾਜ਼ਾਂ ਦੇ ਵਿਚ ਉਡੇ ਫਿਰਦੇ ਆ....
Total Responses : 260