ਯਾਦਗਾਰੀ ਹੋ ਨਿਬੜੀ ਮੰਗਲ ਹਠੂਰ ਦੀ ਫਰਿਜ਼ਨੋ ਵਾਲੀ ਮਹਿਫ਼ਲ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 20 ਨਵੰਬਰ, 2023:
ਫਰਿਜ਼ਨੋ ਸ਼ਹਿਰ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲਾ ਸ਼ਹਿਰ ਹੋਣ ਕਰਕੇ ਮਿੰਨੀ ਪੰਜਾਬ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਸ਼ਾਇਰ, ਸਾਹਿਤਕਾਰ ਵੱਸਦੇ ਨੇ ਤੇ ਹਰ ਕਿਸੇ ਕਲਾਕਾਰ ਦੀ ਚਾਹ ਹੁੰਦੀ ਹੈ ਕਿ ਮੇਰਾ ਪ੍ਰੋਗ੍ਰਾਮ ਫਰਿਜ਼ਨੋ ਜ਼ਰੂਰ ਹੋਵੇ। ਇਸੇ ਚੀਜ਼ ਨੂੰ ਮੁੱਖ ਰੱਖਕੇ ਗੀਤਕਾਰ ਮੰਗਲ ਹਠੂਰ ਦੇ ਗੀਤਾਂ ਦੀ ਮਹਿਫ਼ਲ ਬਾਈ ਮਿੰਟੂ ਉੱਪਲੀ (ਵਿਸਟਰਨ ਟਰੱਕਿੰਗ) ਦੇ ਦਫ਼ਤਰ ਵਿੱਖੇ ਬੜੀ ਸ਼ਾਨੋ-ਸ਼ੌਕਤ ਨਾਲ ਰੱਖੀ ਗਈ। ਇਸ ਮੌਕੇ ਲੋਕਲ ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੋਗੀ ਸੰਧੂ, ਰਾਜ ਬਰਾੜ ਅਤੇ ਬਹਾਦਰ ਸਿੱਧੂ ਨੇ ਵੀ ਖ਼ੂਬਸੂਰਤ ਗੀਤਾਂ ਨਾਲ ਚੰਗਾ ਸਮਾਂ ਬੰਨਿਆ। ਅਖੀਰ ਵਿੱਚ ਗੀਤਕਾਰ ਮੰਗਲ ਹਠੂਰ ਨੇ ਆਪਣੇ ਨਵੇਂ ਪੁਰਾਣੇ ਗੀਤਾ ਨਾਲ ਐਸਾ ਸਮਾਂ ਬੰਨਿਆ ਕਿ ਹਰ ਕੋਈ ਉਹਨਾਂ ਦੀ ਸ਼ਾਇਰੀ ਦੀ ਤਰੀਫ਼ ਕਰਦਾ ਨਜ਼ਰ ਆਇਆ। ਇਸ ਮੌਕੇ ਉਹਨਾਂ ਦੀ ਪੁਸਤਕ “ਪਿੰਡ ਦਾ ਗੇੜਾ” ਵੀ ਪਤਵੰਤਿਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਇੰਡੂ ਯੂ. ਐਸ. ਫੌਰਮ ਦੇ ਕਨਵੀਨਰ ਸਾਧੂ ਸਿੰਘ ਸੰਘਾ, ਖਜ਼ਾਨਚੀ ਮਨਜੀਤ ਕੁਲਾਰ, ਪਵਿੱਤਰ ਸਿੰਘ, ਦੇ ਨਾਲ ਨਾਲ ਟਰਾਂਸਪੋਰਟਰ ਜਸਪਾਲ ਸਿੰਘ ਧਾਲੀਵਾਲ (ਬਿਲਾਸਪੁਰ), ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਢਿੱਲੋਂ ਟਰੱਕਿੰਗ ਵਾਲੇ ਦਵਿੰਦਰ ਸਿੰਘ ਢਿੱਲੋ(ਬੁੱਟਰ), ਮਹਿੰਦਰ ਸਿੰਘ ਹਠੂਰ, ਕਾਰੋਬਾਰੀ ਸੁੱਖਦੇਵ ਸਿੰਘ ਗਰੇਵਾਲ, ਆਈਸਕ੍ਰੀਮ ਵਿਕਰੇਤਾ ਰਾਜੂ ਵਕੀਲਾਵਾਲਾ ਆਦਿ ਸੱਜਣਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀ ਮੌਜੂਦ ਰਹੇ। ਇਸ ਪ੍ਰੋਗ੍ਰਾਮ ਲਈ ਮਿੰਟੂ ਉੱਪਲੀ ਦੇ ਨਾਲ ਬਿੱਟੂ ਖੰਨੇਵਾਲਾ (ਮਕੈਨਿੰਕ) ਦਾ ਬੇਹੱਦ ਯੋਗਦਾਨ ਰਿਹਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਪ੍ਰਬੰਧਕਾਂ ਵੱਲੋਂ ਸਾਰੇ ਸੱਜਣਾਂ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਪਹੁੰਚੇ, ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ।