ਸਾਡੇ ਪ੍ਰਚਾਰਕ-ਜੀ ਆਇਆਂ ਨੂੰ
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਭਾਈ ਗੁਰਵਿੰਦਰ ਸਿੰਘ ਦੱਦੇਹਰ ਦਾ ਰਾਗੀ ਜੱਥਾ ਪਹੁੰਚਿਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 12 ਫਰਵਰੀ 2024:-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਨਵਾਂ ਰਾਗੀ ਜੱਥਾ ਭਾਈ ਗੁਰਵਿੰਦਰ ਸਿੰਘ ਦੱਦੇਹਰ (ਹਜ਼ੂਰੀ ਰਾਗੀ ਗੁਰਦੁਆਰਾ ਲੰਗਰ ਸਾਹਿਬ ਨੰਦੇੜ) ਹੋਰਾਂ ਦਾ ਪਹੁੰਚ ਗਿਆ ਹੈ। ਸ. ਹਰਭਜਨ ਸਿੰਘ ਭੂੰਡਪਾਲ ਹੋਰਾਂ ਨੇ ਹਵਾਈ ਅੱਡੇ ਉਤੇ ਪੁੱਜ, ਉਨ੍ਹਾਂ ਦਾ ਸਵਾਗਤ ਕੀਤਾ। ਸਹਾਇਕ ਰਾਗੀ ਵੱਜੋਂ ਭਾਈ ਕਿਸ਼ਨ ਸਿੰਘ ਅਤੇ ਤਬਲਾ ਵਾਦਕ ਵੱਜੋਂ ਭਾਈ ਹਰਵਿੰਦਰ ਸਿੰਘ ਪਹੁੰਚੇ ਹਨ। ਇਹ ਰਾਗੀ ਜੱਥਾ ਇਥੇ 9 ਮਹੀਨੇ ਤੱਕ ਕੀਰਤਨ ਅਤੇ ਗ੍ਰੰਥੀ ਸਿੰਘਾਂ ਦੀਆਂ ਸੇਵਾਵਾਂ ਨਿਭਾਏਗਾ।
ਇਸ ਤੋਂ ਪਹਿਲਾਂ ਵੀ ਇਹ ਰਾਗੀ ਜੱਥਾ ਇਥੇ ਕਈ ਵਾਰ ਸੇਵਾ ਕਰਨ ਵਾਸਤੇ ਆ ਚੁੱਕਾ ਹੈ। ਇਸ ਰਾਗੀ ਜੱਥੇ ਨੇ ਪਹਿਲਾ ਕੀਰਤਨ ਦੀਵਾਨ ਬੀਤੇ ਐਤਵਰ ਸਜਾਇਆ ਤੇ ਬਹੁਤ ਹੀ ਰਸਭਿੰਨਾ ਕੀਰਤਨ ਕਰਕੇ ਮਿੱਥੇ ਸਮੇਂ ਉਤੇ ਸਮਾਪਤੀ ਕੀਤੀ। ਸਕੱਤਰ ਸ. ਗੁਰਿੰਦਰ ਸਿੰਘ ਸ਼ਾਦੀਪੁਰ ਹੋਰਾਂ ਦੇ ਪੁੱਤਰ ਕਾਕਾ ਬਲਰਾਜ ਸਿੰਘ ਦੇ 18ਵੇਂ ਜਨਮ ਦਿਵਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਸਮਾਗਮ ਸਨ ਅਤੇ ਭਾਰੀ ਸੰਗਤ ਦਾ ਇਕੱਠ ਸੀ। ਸ. ਵਰਪਾਲ ਸਿੰਘ ਹੋਰਾਂ ਨੇ ਆਈ ਸੰਗਤ ਦਾ ਧੰਨਵਾਦ ਕੀਤਾ, ਪੰਜਾਬੀ ਸਕੂਲ ਦੀਆਂ ਕਲਾਸਾਂ ਦੀ ਸ਼ੁਰੂਆਤ ਬਾਰੇ ਦੱਸਿਆ ਤੇ ਨਵੇਂ ਰਾਗੀ ਜੱਥੇ ਨੂੰ ਜੀ ਆਇਆਂ ਆਖਿਆ।