Breaking: ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗ ਖਤਮ -ਮੰਤਰੀਆਂ ਨੇ ਕਿਹਾ Diversification ਲਈ ਤਜਵੀਜ਼ ਤੇ ਸਹਮਤੀ ਬਣੀ -ਅਗਲੀ ਸਵੇਰ ਆਪਣਾ ਫੈਸਲਾ ਦੇਣਗੇ ਕਿਸਾਨ ਆਗੂ
ਸੁਣੋ ਕੇ ਕਹਿੰਦੇ ਨੇ ਕੇਂਦਰੀ ਵਜ਼ੀਰ:
ਚੰਡੀਗੜ੍ਹ, 19 ਫਰਵਰੀ 2024- ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ, ਕਿਸਾਨਾਂ ਸੰਗਠਨ ਨਾਲ ਮੀਟਿੰਗ ਚੰਗੀ ਰਹੀ। ਨਵੇਂ ਵਿਚਾਰਾਂ ਅਤੇ ਸੋਚ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸਾਨਾ ਦੀ ਚਿੰਤਾ ਕਰਦੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੰਦੀ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਕਿਸਾਨ ਨੂੰ ਲਾਭ ਮਿਲਿਆ ਹੈ। ਅੱਜ ਕਿਸਾਨ ਯੂਨੀਅਨਾਂ ਕੁਝ ਅਜਿਹੇ ਵਿਸ਼ੇ ਰੱਖੇ ....ਕੁਝ ਸਝਾਵ ਜਿੰਨਾ ਵਿੱਚ ਕਿਸਾਨਾਂ ਦਾ ਵੀ ਲਾਭ ਹੋਵੇ ਦੇਸ਼ ਦੀ ਅਰਥ-ਵਿਵਸਥਾ ਨੂੰ ਵੀ ਲਾਭ ਹੋਵੇ ਅਜਿਹਾ ਰਾਸਤਾ ਨਿਕਲਿਆ। ਪਾਣੀ ਦੀ ਜੋ ਕਿੱਲਤ ਹੋਈ ਇਸ ਲਈ ਫ਼ਸਲੀ ਭਿੰਨਤਾ ਬਹੁਤ ਜ਼ਰੂਰੀ ਹੈ। ਦੇਸ਼ ਵਿੱਚ ਮਸੂਰ ਉਡਤ ਅਜਿਹੀਆਂ ਦਾਲਾਂ ਬਣ ਜਾਣ ਤਾ ਦੇਸ਼ ਦਾ ਵੀ ਫ਼ਾਇਦਾ ਹੋਵੇਗਾ ਪਾਣੀ ਦੀ ਵੀ ਬੱਚਤ ਹੋਵੇਗੀ। ਮੱਕੀ ਦੀ ਖੇਤੀ ਵਿੱਚ ਪੰਜਾਬ ਦੇ ਕਿਸਾਨ ਜਾਣਾ ਚਾਹੀਦੇ ਹਨ। ਅੱਜ ਇੱਕ ਪ੍ਰਸਤਾਵ ਤੇ ਚਰਚਾ ਕੀਤੀ ਕਿ ਸਰਕਾਰ ਦੀਆਂ ਜੋ society ਹਨ ਜਿੰਨਾ ਰਾਹੀ ਕਿਸਾਨ ਨਾਲ contacted ਕਰਕੇ ਉਹਨਾਂ ਨੂੰ ਇਹ MSP ਤੇ ਖਰੀਦ ਕੀਤੀ ਜਾਵੇਗੀ। 5 ਸਾਲਾ ਦਾ contract ਕੀਤਾ ਜਾਵੇਗਾ। ਇਸ ਨਾਲ ਪੰਜਾਬ ਦੀ ਬੰਜਰ ਜ਼ਮੀਨ ਵੀ ਬਚੇਗੀ। ਪੰਜਾਬ ਇੱਕ ਵਾਰ ਫਿਰ ਤੋ ਕੋਟਨ ਦੀ ਖੇਤੀ ਵਿੱਚ ਮੋਹਰੀ ਬਣੇ। 5 ਸਾਲਾ ਤੱਕ MSP ਤੇ ਖਰੀਦ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਕੱਲ ਸਵੇਰ ਤੱਕ ਆਪਣਾ ਪੱਖ ਦੱਸਣਗੇ। ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਦੇ ਮਹੋਲ ਵਿੱਚ ਅਸੀਂ ਗੱਲ-ਬਾਤ ਹੋਏ ਹੈ ਸਭ ਠੀਕ ਰਹੇਗਾ। ਜੇ ਕੱਲ ਸਵੇਰ ਤੱਕ ਇਹਨਾਂ ਦਾ ਫੈਸਲਾ ਆ ਜਾਂਦਾ ਤਾ ਚੋਣਾਂ ਤੋ ਬਾਅਦ ਨਵੀਂ ਸਰਕਾਰ ਬਣੇਗੀ ਫਿਰ ਚਰਚਾ ਜਾਰੀ ਰਹੇਗੀ।
ਸਰਕਾਰ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, ਸਾਡੀ ਬਹੁਤ ਸਾਰੀ ਸਮੱਸਿਆ ਤੇ ਗੱਲ-ਬਾਤ ਹੋਈ। MSP ਦੀ ਮੰਗ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਸੰਬੰਧੀ ਸਨ, MSP ਦੇ ਪਰਪੋਜਲ ਆਈ ਹੈ। ਕੇਂਦਰ ਦੀਆਂ 2 ੲੰਜੇਸੀ ਵੱਲੋਂ ਇੰਨਾ ਨੂੰ MSP ਤੇ ਖ਼ਰੀਦਿਆ ਜਾਵੇਗਾ। ਪੰਧੇਰ ਨੇ ਕਿਹਾ ਕਿ, ਗੱਲ-ਬਾਤ ਕਰਕੇ ਹਲ ਕੱਢਣਾ ਬਾਕੀ ਹੈ। MSP ਤੇ ਆਪਣੀ ਗੱਲ-ਬਾਤ ਕਰਾਂਗੇ ਮਹੀਰਾ ਦੀ ਸਲਾਹ ਵੀ ਲਈ ਜਾਵੇਗੀ ਜੋ ਕੱਲ ਸਵੇਰੇ ਜਾ ਸ਼ਾਮ ਨੂੰ ਹੋਵੇਗੀ। ਜਦੋਂ ਸਰਕਾਰ ਖੁਦ ਕਹਿ ਦਿੱਤਾ ਸਾਡਾ ਪ੍ਰੋਗਰਾਮ 21 ਨੂੰ 11:00 am ਦਿੱਲੀ ਜਾਣ ਦਾ ਉਹ ਹਾਲੇ ਜਾਰੀ ਹੈ। ਦਿੱਲੀ ਨੂੰ ਕਿਹਾ ਜਾਵੇਗਾ ਕਿ ਸਾਨੂੰ ਸ਼ਾਂਤੀ ਪੂਰਵ ਜਾਣ ਦਿੱਤਾ ਜਾਵੇ। 19-20 ਤਰੀਕ ਨੂੰ ਆਪਣੀ ਸਲਾਹ ਕਰਾਂਗੇ। ਨਹੀਂ ਤਾ 21 ਤਰੀਕ 11:00 ਨੂੰ ਦਿੱਲੀ ਜਾਵਗੇ। ਕਰਜ਼ੇ ਵਾਲੇ ਮੁੱਦੇ ਤੇ ਗੱਲ ਹੋਣੀ ਬਾਕੀ ਹੈ।