ਕੈਨੇਡਾ: ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਮੀਨਾ ਸ਼ਰਮਾ ਦੀ ਅੰਗਰੇਜ਼ੀ ਪੁਸਤਕ ਰਿਲੀਜ਼ ਕੀਤੀ ਗਈ
ਹਰਦਮ ਮਾਨ
ਸਰੀ, 24 ਫਰਵਰੀ 2024 - ਬੀਤੇ ਦਿਨ ਗੁਲਾਟੀ ਪਬਲਿਸ਼ਰਸ ਸਰੀ ਵਿਖੇ ਮੀਨਾ ਸ਼ਰਮਾ ਦੀ ਅੰਗਰੇਜ਼ੀ ਪੁਸਤਕ “ਦਿ ਅਨਵਾਂਟਿਡ ਅੰਬਰੇਲਾ ਵਿਦ ਆਲਮਾਈਟੀ ਪਾਵਰਜ਼” (The Unwanted Umbrella With Almighty Powers) ਰਿਲੀਜ਼ ਕੀਤੀ ਗਈ। ਇਸ ਮੌਕੇ ਪੁਸਤਕ ਦੀ ਲੇਖਿਕਾ ਮੀਨਾ ਸ਼ਰਮਾ ਨੇ ਇਸ ਪੁਸਤਕ ਵਿੱਚ ਸ਼ਾਮਿਲ ਆਪਣੀਆਂ ਰਚਨਾਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਗੁਲਾਟੀ ਪਬਲਿਸ਼ਰਜ਼ ਲਿਮਟਡ ਦੇ ਸੰਚਾਲਕ ਅਤੇ ਪ੍ਰਕਾਸ਼ਿਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਮੀਨਾ ਸ਼ਰਮਾ ਦੀ ਇਹ ਦੂਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਵੱਡ-ਆਕਾਰੀ ਸਚਿੱਤਰ ਪੁਸਤਕ ‘The Deliverance of the Heavens Creator’ ਪ੍ਰਕਾਸ਼ਿਤ ਹੋ ਚੁੱਕੀ ਹੈ।
ਇਸ ਮੌਕੇ ਹਾਜਰ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਧਾਨ ਜਰਨੈਲ ਸਿੰਘ ਆਰਟਿਸਟ, ਜਨਰਲ ਸਕੱਤਰ ਮੋਹਨ ਗਿੱਲ, ਅੰਗਰੇਜ਼ ਬਰਾੜ ਅਤੇ ਹਰਦਮ ਮਾਨ ਨੇ ਇਸ ਪੁਸਤਕ ਲਈ ਮੀਨਾ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮੀਨਾ ਸ਼ਰਮਾ ਦੇ ਪਰਿਵਾਰਕ ਮੈਂਬਰ ਅਤੇ ਉਸ ਦੀਆਂ ਸਹੇਲੀਆਂ ਵੀ ਮੌਜੂਦ ਸਨ।