← Go Back
ਬਾਬਾ ਫ਼ਰੀਦ ਸੰਸਥਾਵਾਂ ਦੇ ਪ੍ਰੰਬਧਕ ਗੁਰਇੰਦਰ ਮੋਹਨ ਸਿੰਘ ਐਲਬਰਟਾ ਵਿਖੇ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 12 ਅਗਸਤ 2024- ਬੀਤੇ ਦਿਨੀਂ ਬਾਬਾ ਫ਼ਰੀਦ ਸੰਸਥਾਵਾਂ ਦੇ ਪ੍ਰੰਬਧਕ ਸ. ਗੁਰਇੰਦਰ ਮੋਹਨ ਸਿੰਘ ਜੀ ਨੂੰ ਐਲਬਰਟਾ ਵਿਖੇ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹ ਐਵਾਰਡ ਉਹਨਾਂ ਨੂੰ ਐਲਬਰਟਾ ਦੇ ਐੱਮ.ਐੱਲ.ਏ. ਸ. ਗੁਰਿੰਦਰ ਸਿੰਘ ਬਰਾੜ ਵੱਲੋਂ ਲੈਜਿਸਲੇਟਿਵ ਅਸੈਮਬਲੀ ਐਲਬਰਟਾ ਵਿਖੇ ਪ੍ਰਧਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਡਾ. ਸਾਹਿਬ ਆਪਣੇ ਕੀਮਤੀ ਸਮੇਂ ਵਿੱਚੋਂ ਜੋ ਸਮਾਂ ਕੱਢ ਕੇ ਸਮਾਜ ਸੇਵਾ ਵਿੱਚ ਲਗਾਉਂਦੇ ਹਨ, ਉਹ ਲਾਮਿਸਾਲੀ ਹੈ ਤੇ ਨਾਲ ਹੀ ਉਹਨਾਂ ਨੇ ਵਾਹਿਗੁਰੂ ਅੱਗੇ ਦੁਆ ਕੀਤੀ ਕਿ ਉਹ ਇਸੇ ਤਰ੍ਹਾਂ ਲੋਕ- ਭਲਾਈ ਦੇ ਕਾਰਜ ਕਰਦੇ ਰਹਿਣ।
Total Responses : 25382