ਕੈਨੇਡਾ ਦੇ ਸਰੀ ਨਿਵਾਸੀ ਲੇਖਕ ਹਰਪ੍ਰੀਤ ਸੇਖਾ ਦੀ ਕਹਾਣੀ ਰਾਜਸਥਾਨ ਦੀ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸ਼ਾਮਿਲ
ਬਲਜਿੰਦਰ ਸੇਖਾ
ਸਰੀ, 7 ਅਕਤੂਬਰ 2024 - ਕੈਨੇਡਾ ਦੇ ਸਹਿਰ ਸਰੀ ਨਿਵਾਸੀ ਨਾਮਵਿਰ ਲੇਖਕ ਹਰਪ੍ਰੀਤ ਸੇਖਾ ਦੁਆਰਾ ਲਿਖੀ ਕਹਾਣੀ ‘ਰਾਮਗਊ’ ਨੂੰ ਰਾਜਸਥਾਨ ਦੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਨੇ ਆਪਣੇ ਸਾਲ 2024-25 ਬੀ.ਏ. ਪੰਜਾਬੀ ਦੇ ਸਮੈਸਟਰ 4 ਦੇ ਸਿਲੇਬਸ ਦੀ ਕਹਾਣੀ ਸੰਗ੍ਰਹਿ ਪੁਸਤਕ 'ਕਥਾ ਦੀਪ' ਵਿੱਚ ਸ਼ਾਮਲ ਕੀਤਾ ਹੈ। ਇਹ ਜਾਣਕਾਰੀ ਡਾ. ਸੰਦੀਪ ਸਿੰਘ ਮੁੰਡੇ ਕਨਵੀਨਰ, ਬੋਰਡ ਆਫ਼ ਸਟਡੀਜ਼, ਪੰਜਾਬੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ (ਰਾਜਸਥਾਨ) ਨੇ ਸਾਂਝੀ ਕੀਤੀ ।ਕੈਨੇਡਾ ਦੇ ਸਾਹਿਤਕ ਹਲਕਿਆਂ ਨੇ ਵਿੱਚ ਇਸ ਖ਼ਬਰ ਨਾਲ ਖੁਸ਼ੀ ਪ੍ਰਗਟਾਵਾ ਕੀਤਾ ਹੈ।