ਅਮਰੀਕਾ ਦੇ ਵਿਗਿਆਨੀ ਵਿਕਟਰ ਐਂਬਰੋਸ, ਗੈਰੀ ਰੁਵਕਿਨ ਨੂੰ ਮਿਲਿਆ ਮੈਡੀਸਨ ਦਾ ਨੋਬਲ ਪੁਰਸਕਾਰ
ਸਟਾਕਹੋਮ [ਸਵੀਡਨ], ਅਕਤੂਬਰ 7, 2024 - ਨੋਬਲ ਪੁਰਸਕਾਰ 2024 ਦੇ ਜੇਤੂਆਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਅੱਜ ਮੈਡੀਸਨ ਅਤੇ ਫਿਜ਼ੀਓਲੋਜੀ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਸ ਸਾਲ ਮੈਡੀਸਨ ਦਾ ਨੋਬਲ ਪੁਰਸਕਾਰ ਵਿਕਟਰ ਐਂਬਰੋਸ ਅਤੇ ਗੈਰੀ ਰੁਵਕੁਨ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਮਾਈਕ੍ਰੋ ਆਰਐਨਏ ਦੀ ਖੋਜ ਲਈ ਮਿਲਿਆ।
ਨੋਬਲ ਅਸੈਂਬਲੀ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਇਹ ਸਮਝਣ ਲਈ ਮਹੱਤਵਪੂਰਨ ਹੈ ਕਿ ਮਨੁੱਖਾਂ ਸਮੇਤ ਜੀਵ ਕਿਵੇਂ ਵਿਕਸਿਤ ਹੁੰਦੇ ਹਨ ਅਤੇ ਕੰਮ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਮਾਈਕ੍ਰੋ ਆਰਐਨਏ 'ਤੇ ਕੀਤੀਆਂ ਗਈਆਂ ਇਨ੍ਹਾਂ ਖੋਜਾਂ ਨੇ ਇਹ ਸਮਝਣ ਵਿਚ ਮਦਦ ਕੀਤੀ ਕਿ ਸਾਡੇ ਜੀਨ ਮਨੁੱਖੀ ਸਰੀਰ ਦੇ ਅੰਦਰ ਕਿਵੇਂ ਕੰਮ ਕਰਦੇ ਹਨ ਅਤੇ ਇਹ ਮਨੁੱਖੀ ਸਰੀਰ ਦੇ ਵੱਖ-ਵੱਖ ਟਿਸ਼ੂਆਂ ਨੂੰ ਕਿਵੇਂ ਜਨਮ ਦਿੰਦੇ ਹਨ।
ਨੋਬਲ ਪੁਰਸਕਾਰ ਦੇਣ ਵਾਲੀ ਕਮੇਟੀ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਦਿੱਤੀ ਗਈ mRNA ਤਕਨੀਕ ਤੋਂ ਬਣੀ ਕੋਰੋਨਾ ਵੈਕਸੀਨ ਰਾਹੀਂ ਦੁਨੀਆ ਕੋਰੋਨਾ ਮਹਾਮਾਰੀ ਤੋਂ ਬਾਹਰ ਆ ਸਕਦੀ ਹੈ। ਅਜਿਹਾ ਪਹਿਲੀ ਵਾਰ ਕੋਰੋਨਾ ਮਹਾਮਾਰੀ ਦੌਰਾਨ ਹੋਇਆ ਜਦੋਂ mRNA ਤਕਨੀਕ 'ਤੇ ਆਧਾਰਿਤ ਟੀਕਾ ਬਣਾਇਆ ਗਿਆ। ਇਸ ਤਕਨੀਕ ਦੀ ਵਰਤੋਂ ਫਾਰਮਾਸਿਊਟੀਕਲ ਕੰਪਨੀਆਂ ਜਿਵੇਂ ਕਿ ਫਾਈਜ਼ਰ, ਬਾਇਓ ਐਨ ਟੈਕ ਅਤੇ ਮੋਡਰਨਾ ਦੁਆਰਾ ਕੀਤੀ ਗਈ ਸੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........