ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੂੰ ਸਦਮਾ-ਪਿਤਾ ਮਾਸਟਰ ਮੋਦਨ ਸਿੰਘ ਗਿੱਲ ਸਦੀਵੀ ਵਿਛੋੜਾ ਦੇ ਗਏ
ਹਰਦਮ ਮਾਨ
ਸਰੀ, 14 ਅਕਤੂਬਰ 2024-ਰੇਡੀਓ ਸ਼ੇਰੇ-ਪੰਜਾਬ ਦੇ ਰੇਡੀਓ ਹੋਸਟ ਤੇ ਸਰੀ ਨਿਊਟਨ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਮੋਦਨ ਸਿੰਘ ਗਿੱਲ ਸਦੀਵੀ ਵਿਛੋੜਾ ਦੇ ਗਏ। ਉਹ ਲੱਗਭੱਗ 87 ਸਾਲ ਦੇ ਸਨ। ਉਹਨਾਂ 44 ਸਾਲ ਦੇ ਕਰੀਬ ਅਧਿਆਪਨ ਸੇਵਾਵਾਂ ਨਿਭਾਈਆਂ ਅਤੇ ਸੇਵਾ ਮੁਕਤੀ ਉਪਰੰਤ 2002 ਤੋਂ ਆਪਣੇ ਸਪੁੱਤਰਾਂ ਕੋਲ ਕੈਨੇਡਾ ਵਿਖੇ ਰਹਿ ਰਹੇ ਸਨ। ਪਿਛਲੇ ਦਿਨੀਂ ਪੰਜਾਬ ਗਏ ਸਨ ਜਿੱਥੇ ਉਹਨਾਂ ਦਾ ਸੰਖੇਪ ਬੀਮਾਰੀ ਉਪਰੰਤ ਦੇਹਾਂਤ ਹੋ ਗਿਆ। ਉਹਨਾਂ ਆਤਮਿਕ ਸ਼ਾਤੀ ਨਮਿਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਚੰਨੇ ਪੱਤੀ, ਪਿੰਡ ਮਕਸੂਦੜਾ (ਨੇੜੇ ਦੋਰਾਹਾ) ਜ਼ਿਲਾ ਲੁਧਿਆਣਾ ਵਿਖੇ 20 ਅਕਤੂਬਰ 2024 ਨੂੰ ਦੁਪਹਿਰ 12 ਵਜੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰਜੀਤ ਸਿੰਘ ਗਿੱਲ ਨਾਲ ਫੋਨ ਨੰਬਰ 604-729-1224 ਤੇ ਵਟਸਐਪ ਕਾਲ ਕੀਤੀ ਜਾ ਸਕਦੀ ਹੈ।