ਟੋਰਾਂਟੋ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਬਲਜਿੰਦਰ ਸੇਖਾ
ਟੋਰਾਂਟੋ11 ਨਵੰਬਰ 2024-ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ ਵੱਲੋਂ 10 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਤ 2250 ਬੋਵੇਰਡ ਡਰਾਈਵ ਤੇ ਸੈਮੀਨਾਰ ਕਰਵਾਇਆ ਗਿਆ ਜਿਸਦੇ ਮੁੱਖ ਬੁਲਾਰੇ ਸੁਸਾਇਟੀ ਦੇ ਕੋਮੀ ਮੀਤ ਪ੍ਰਧਾਨ ਤੇ ਕੋਮਾਂਤਰੀ ਇੰਚਾਰਜ ਬਲਵਿੰਦਰ ਬਰਨਾਲਾ ਸਨ।
ਉਹਨਾਂ ਬੋਲਦਿਆਂ ਕਿਹਾ ਕਿ ਕਰਤਾਰ ਸਿੰਘ ਸਰਾਭਾ 16 ਸਾਲ ਦੀ ਉਮਰ ਵਿੱਚ ਕੈਮੀਕਲ ਵਿਗਿਆਨ ਦੀ ਪੜ੍ਹਾਈ ਲਈ ਸਾਨਫਰਾਂਸਿਸਕੋ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਦਾਖਲ ਹੋਏ ਅਤੇ ਗਦਰ ਦੀ ਗੂੰਜ ਅਖਵਾਰ ਦੇ 18 ਸਾਲ ਦੀ ਉਮਰ ਵਿੱਚ ਸੰਪਾਦਕ ਬਣ ਗਏ। 19 ਸਾਲ ਦੀ ਉਮਰ ਵਿੱਚ ਲਹੌਰ ਦੀ ਅਦਾਲਤ ਵਿੱਚ ਬਗਾਵਤ ਦੇ ਕੇਸ ਵਿੱਚ ਫਾਂਸੀ ਲਾ ਦਿੱਤੇ ਗਏ। ਉਹਨਾਂ ਕਿਹਾ ਕਿ ਇਹ ਅਜੇ ਕਸ਼ੋਰ ਅਵਸਥਾ ਸੀ। ਤਿੰਨ ਸਾਲਾਂ ਵਿਚ ਕਰਤਾਰ ਸਿੰਘ ਸਰਾਭੇ ਦੀਆਂ ਵੱਡੀਆਂ ਪਰਾਪਤੀਆਂ ਹਨ। ਇਸੇ ਕਾਰਨ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ ਸੀ ਕਿ ਕੁਰਬਾਨੀ ਦੀ ਪਹਿਲਾਂ ਵਾਰੀ ਸਾਡੀ ਸੀ ਪਰ ਕਰਤਾਰ ਇਸ ਵਿੱਚ ਅੱਗੇ ਨਿਕਲ ਗਿਆ।
ਸੁਸਾਇਟੀ ਦੇ ਓਨਟਾਰੀਉ ਦੇ ਮੀਤ ਪ੍ਰਧਾਨ ਅਤੇ ਕੌਮੀ ਕਾਰਜਕਾਰੀ ਮੈਂਬਰ ਬਲਰਾਜ ਸੋਕਰ ਨੇ ਗਦਰੀਆਂ ਦੀ ਧਰਮ ਨਿਰਪੇਖਤਾ ਤੇ ਗੱਲ ਕਰਦਿਆਂ ਕਿਹਾ ਕਿ ਗਦਰੀਆਂ ਨੇ ਆਪਣੀ ਰਾਜਨੀਤੀ ਨੂੰ ਕਿਸੇ ਵੀ ਧਰਮ ਤੋਂ ਪ੍ਰਵਾਭਤ ਨਹੀਂ ਹੋਣ ਦਿੱਤਾ ਉਹਨਾਂ ਦਾ ਨਿਸ਼ਾਨਾ ਭਾਰਤ ਦੀ ਅਜ਼ਾਦੀ ਸੀ। ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਤਾਜ਼ੀ ਕਰਵਾਉਂਦਿਆ ਕਿਹਾ ਕਿ ਇੱਕ ਮਈ 1886 ਵਿੱਚ ਕਾਰਪੋਰੇਟਾਂ ਦੇ ਮਨਸ਼ਿਆ ਖਿਲਾਫ ਇਹ ਅੱਠ ਘੰਟਿਆਂ ਦੀ ਡਿਉਟੀ ਕਰਨਾ ਪਹਿਲੀ ਜਿੱਤ ਸੀ। ਇਸਦੇ ਇਸ ਲਹਿਰ ਤੇ ਪ੍ਰਭਾਵ ਸਨ।
ਐਡਵੋਕੇਟ ਗੁਰਬਿੰਦਰ ਸਿੰਘ ਬਾਹੀਆ ਮਾਨਸਾ ਵੱਲੋਂ ਸੁਰਜੀਤ ਪਾਤਰ ਦੀ ਕਵਿਤਾ ‘ ਚੁੱਪ ਰਿਹਾ ਤਾਂ ਸਮਾਂਦਾਨ ਕੀ ਕਹਿਣਗੇ’ ਬਾਖ਼ੂਬੀ ਪੇਸ਼ ਕੀਤੀ । ਇਸ ਸਮਾਗਮ ਨੂੰ ਸੰਬੋਧਤ ਕਰਨ ਵਾਲਿਆਂ ਵਿਚ ਲੈਕਚਰਾਰ ਗੁਰਮੀਤ ਸਿੰਘ ਸੁਖਪੁਰ ਬਰਨਾਲਾ,ਕੁਲਦੀਪ ਬੋਪਾਰਾਏ, ਅਮਨ ਸ਼ਰਮਾ ਰਾਮਪੁਰਾ ਫੂਲ ਨੇ ਵੀ ਸੰਬੋਧਤ ਕੀਤਾ। ਹਾਲ ਸਰੋਤਿਆਂ ਨਾਲ ਪੂਰੀਤਰਾਂ ਭਰਿਆ ਹੋਇਆ ਸੀ। ਸਟੇਜ ਦੀ ਭੂਮਿਕਾ ਹਰਬੰਸ ਮੱਲੀ ਵੱਲੋਂ ਬਹੁਤ ਵਧੀਆ ਨਿਭਾਈ ਗਈ ।ਅਖੀਰ ਤੇ ਸੁਸਾਇਟੀ ਦੇ ਓਨਟਾਰੀਉ ਪ੍ਰੋਵਿੰਸ ਦੇ ਪ੍ਰਧਾਨ ਜਸਬੀਰ ਚਾਹਲ ਮਾਰਖਮ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਜੋ ਚੱਲਦੀ ਬਾਰਿਸ਼ ਵਿੱਚ ਸ਼ਾਮਲ ਹੋਏ।