ਅਮਰੀਕਾ ’ਚ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਲਾਇਆ ਲੰਗਰ
ਵਾਸ਼ਿੰਗਟਨ, 4 ਦਸੰਬਰ, 2020 : ਗੁਰੂ ਨਾਨਕ ਗੁਰਪੁਰਬ ਤੇ ਵਾਸ਼ਿੰਗਟਨ ਅਮਰੀਕਾ ਚ ਸਿੱਖ ਸੈਂਟਰ ਰਾਕਵਿਲ ਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਲੋੜਵੰਦਾਂ ਨੂੰ 2000 ਭੋਜਨ ਦੇ ਡੱਬੇ , 551 ਕੰਬਲ ਅਤੇ 551 ਬਾਕਸ ਤਾਜ਼ੇ ਫਲ ਸ਼ਬਜੀ ਦਿੱਤੇ ਗਏ। ਸਿਲਵਰ ਸਪਰਿੰਗ ਦੇ ਬ੍ਰੌਡ ਏਕਸਰ ਐਲੀਮੈਂਟਰੀ ਸਕੂਲ ਵਿਖੇ ਪਰਿਵਾਰਾਂ ਨੂੰ ਤਾਜ਼ੇ ਪਕਾਏ ਗਏ ਪਾਸਟਾ ਦੇ 1000 ਬਕਸੇ ਅਤੇ 1000 ਭਾਰਤੀ ਭੋਜਨ ਪਰੋਸਿਆ ਗਿਆ।
ਇਹ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਜਨਮ ਦਿਵਸ ਦੇ ਜਸ਼ਨ ਵਿਚ ਕੀਤਾ ਗਿਆ।
ਗੁਰੂ ਨਾਨਕ ਦੇਵ ਜੀ ਨੇ ਭੁੱਖਿਆਂ ਨੂੰ ਲੰਗਰ ਛਕਾਉਣ ਦਾ ਉਪਦੇਸ਼ ਦਿੱਤਾ ਸੀ। ਉਹਨਾਂ ਨਾਮ ਜਪੋ, ਕਿਰਤ ਕਰੋਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ।
ਜੀ ਜੀ ਐਸ ਐਫ ਨੇ ਇਹ ਸੇਵਾ ਕਰਨ ਵਾਲੇ ਸਾਰੇ ਵਾਲੰਟੀਅਰਜ਼ ਦਾ ਧੰਨਵਾਦ ਕੀਤਾ ਹੈ। ਇਸ ਲੰਗਰ ਸੇਵਾ ਵਾਸਤੇ ਜਿਥੇ ਕਈ ਪਰਿਵਾਰਾਂ ਨੇ ਯੋਗਦਾਨ ਪਾਇਆ, ਉਥੇ ਹੀ ਹੋਰਨਾਂ ਨੇ ਕਈ ਘੰਟੇ ਲੰਗਰ ਬਣਾਉਣ ਤੇ ਪੈਕ ਕਰਨ ਵਿਚ ਬਿਤਾਏ।