ਦਿੱਲੀ ਚੱਲੋ ਪ੍ਰੋਗਰਾਮ ਤਹਿਤ ਕਿਸਾਨਾਂ ਨੇ ਵਹੀਆਂ ਘੱਤੀਆਂ, ਹਰਿਆਣਾ ਨੇ ਬਾਰਡਰ ਕੀਤੇ ਸੀਲ
ਸ਼ੰਭੂ, 25 ਨਵੰਬਰ, 2020 : ਤਿੰਨ ਕੇਂਦਰੀ ਆਰਡੀਨੈਂਸਾਂ ਦੇ ਖਿਲਾਫ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਮੈਂਬਰਾਂ ਨੇ ਦਿੱਲੀ ਦਾ ਰੁੱਖ ਕਰ ਲਿਆ ਹੈ ਤੇ ਟਰੈਕਟਰ ਟਰਾਲੀਆਂ ’ਤੇ ਸਵਾਰ ਕਿਸਾਨ ਦਿੱਲੀ ਦੇ ਰਾਹ ਪਏ ਹਨ ਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਐਲਾਨ ਮੁਤਾਬਕ ਹਰਿਆਣਾ ਪੁਲਿਸ ਨੇ ਸ਼ੰਭੂ, ਖਨੌਰੀ ਤੇ ਸਰਦੂਲਗੜ੍ਹ ਬਾਰਡਰ ਸੀਲ ਕਰ ਧਾਰਾ 144 ਲਾ ਦਿੱਤੀ ਹੈ।
ਹਰਿਆਣਾ ਪੁਲਿਸ ਨੇ ਜਲ ਤੋਪਾਂ ਦੇ ਨਾਲ ਨਾਲ ਲਾਠੀਚਾਰਜ ਦੀਆਂ ਵੀ ਤਿਆਰੀਆਂ ਖਿੱਚੀਆਂ ਹੋਈਆਂ ਹਨਅਤੇ ਹਜ਼ਾਰਾਂ ਦੀ ਗਿਣਤੀ ਵਿਚ ਹੀ ਪੁਲਿਸ ਪੰਜਾਬ-ਹਰਿਆਣਾ ਬਾਰਡਰ’ਤੇ ਤਾਇਨਾਤ ਹੈ।
ਹਰਿਆਣਾ ਪੁਲਿਸ ਦੀ ਕਾਰਵਾਈ ਮਗਰੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕਿ ਜਿਥੇ ਵੀ ਕਿਸਾਨਾਂ ਨੂੰ ਰੋਕਿਆ ਗਿਆਤਾਂ ਉਥੇ ਹੀ ਉਹ ਪੱਕਾ ਧਰਨਾ ਮਾਰ ਕੇ ਬੈਠ ਜਾਣਗੇ।