ਯਾਦਵਿੰਦਰ ਸਿੰਘ ਤੂਰ
ਨਵੀਂ ਦਿੱਲੀ, 22 ਅਗਸਤ 2019 - ਭਾਰਤ 'ਚ ਮੋਦੀ ਰਾਜ 'ਚ ਆਟੋ ਉਦਯੋਗ 'ਚ ਮੰਦੀ ਦੇ ਸੰਕਟ ਦਾ ਸ਼ਿਕਾਰ ਹੋਣ ਤੋਂ ਬਾਅਦ ਮੰਦੀ ਹੁਣ ਟੈਕਸਟਾਈਲ ਮਾਰਕਿਟ ਪਹੁੰਚ ਗਈ ਹੈ। ਟੈਲਸਟਾਈਲ ਮਿੱਲ੍ਹਾਂ ਦੇ ਗਰੁੱਪਾਂ ਦਾ ਦਾਅਵਾ ਹੈ ਕਿ ਨਾ ਸਿਰਫ ਵੱਡੀ ਗਿਣਤੀ 'ਚ ਨੌਕਰੀਆਂ ਖਤਮ ਹੋ ਰਹੀਆਂ ਹਨ ਸਗੋਂ ਪੂਰੇ ਦੇਸ਼ 'ਚ ਇੱਕ-ਤਿਹਾਈ ਮਿੱਲ੍ਹਾਂ ਬੰਦ ਹੋ ਚੁੱਕੀਆਂ ਹਨ।
ਅੰਗ੍ਰੇਜ਼ੀ ਦੇ ਅਖਬਾਰ ਇੰਡੀਅਨ ਐਕਸਪ੍ਰੈੱਸ ਨੇ ਮੰਗਲਵਾਰ ਨੂੰ ਇੱਕ ਅੱਧੇ ਪੇਜ ਦਾ ਇਸ਼ਤਿਹਾਰ ਲਾਇਆ ਹੈ ਜਿਸ 'ਚ ਨੌਕਰੀਆਂ ਖਤਮ ਹੋਣ ਤੋਂ ਬਾਅਦ ਫੈਕਟਰੀਆਂ 'ਚੋਂ ਬਾਹਰ ਆਉਂਦੇ ਲੋਕਾਂ ਦੇ ਸਕੈੱਚ ਬਣਾਏ ਗਏ ਨੇ। ਇਸ ਦੇ ਹੇਠ ਲਿਖਿਆ ਗਿਆ ਹੈ ਕਿ ਦੇਸ਼ ਦੀਆਂ ਇੱਕ ਤਿਹਾਈ ਧਾਗਾ ਮਿੱਲ੍ਹਾਂ ਬੰਦ ਹੋ ਗਈਆਂ ਨੇ ਤੇ ਜੋ ਚੱਲ ਰਹੀਆਂ ਨੇ ਉਹ ਵੀ ਵੱਡੇ ਘਾਟੇ 'ਚ ਜਾ ਰਹੀਆਂ ਹਨ।
ਦੇਸ਼ 'ਚ ਧਾਗਾ ਮਿੱਲ੍ਹਾਂ ਦਾ ਇਸ ਤਰ੍ਹਾਂ ਨਾਲ ਬੰਦ ਹੋ ਜਾਣਾ ਕਿਤੇ ਨਾ ਕਿਤੇ ਅੱਗੇ ਚੱਲ ਕੇ ਕਿਸਾਨਾਂ ਲਈ ਵੀ ਬਹੁਤ ਵੱਡੀ ਸਮੱਸਿਆ ਪੈਦਾ ਕਰਨ ਜਾ ਰਿਹਾ ਹੈ। ਕਿਉਂਕਿ ਆਉਣ ਵਾਲੇ ਸਮੇਂ 'ਚ ਕਪਾਹ ਦੇ ਖਰੀਦਦਾਰ ਨਾ ਹੋਣ ਦਾ ਵੀ ਕਿਆਸ ਲਾਇਆ ਜਾ ਰਿਹਾ ਹੈ।
ਇੰਡੀਅਨ ਐਕਸਪ੍ਰੈੱਸ 'ਚ ਛਪੇ ਇਸ਼ਤਿਹਾਰ ਦੀ ਕਾਪੀ ਹੇਠ ਨੱਥੀ ਹੈ।