Punjabi ਕੁੜੀ ਦੇ ਕਤਲ ਦੇ ਦੋਸ਼ੀ ਪੰਜਾਬੀ ਤੇ ਕੈਨੇਡਾ ਪੁਲਿਸ ਨੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ
ਮਿਸੀਸਾਗਾ, 24 ਅਪ੍ਰੈਲ 2024 - 21 ਸਾਲਾ ਔਰਤ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ 'ਚ ਕੈਨੇਡਾ ਪੁਲਿਸ ਵਲੋਂ ਕਾਤਲ ਧਰਮ ਧਾਲੀਵਾਲ 'ਤੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਧਰਮ ਧਾਲੀਵਾਲ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ 'ਤੇ $50K ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਰਸਟ ਡਿਗਰੀ ਮਰਡਰ ਲਈ ਧਰਮ ਧਾਲੀਵਾਲ ਲਈ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ, ਦਸੰਬਰ 3, 2023 ਨੂੰ, ਲਗਭਗ 9:00 ਵਜੇ, ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਮਿਸੀਸਾਗਾ ਵਿੱਚ ਕ੍ਰੈਡਿਟਵਿਊ ਰੋਡ ਅਤੇ ਬ੍ਰਿਟੈਨਿਆ ਰੋਡ ਦੇ ਖੇਤਰ ਵਿੱਚ ਇੱਕ ਗੈਸ ਸਟੇਸ਼ਨ 'ਤੇ ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਔਰਤ ਪਵਨਪ੍ਰੀਤ ਕੌਰ ਜੋ ਕਿ ਗੈਸ ਸਟੇਸ਼ਨ ਅਟੈਂਡੈਂਟ ਸੀ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜਿਸ ਦੇ ਕਤਲ ਦੇ ਦੇ ਦੋਸ਼ ਵਿੱਚ ਲੋੜੀਂਦੇ ਧਰਮ ਧਾਲੀਵਾਲ 'ਤੇ ਕੈਨੇਡਾ ਪੁਲਿਸ ਨੇ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਹੈ।