ਨਵੀਂ ਦਿੱਲੀ, 4 ਅਕਤੂਬਰ 2019 - ਭਾਰਤੀ ਰਿਜ਼ਰਵ ਬੈਂਕ ਨੇ ਅਰਥ ਵਿਵਸਥਾ 'ਚ ਤੇਜ਼ੀ ਲਿਆਉਣ ਅਤੇ ਦੀਵਾਲੀ ਦਾ ਤੋਹਫ਼ਾ ਦੇਣ ਲਈ ਅੱਜ ਲਗਾਤਾਰ ਪੰਜਵੀਂ ਵਾਰ ਰੈਪੋ ਰੇਟ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਰਿਜ਼ਰਵ ਬੈਂਕ ਵਲੋਂ ਰੈਪੋ ਰੇਟ 'ਚ 25 ਆਧਾਰ (ਬੇਸਿਸ) ਅੰਕਾਂ ਦੀ ਕਟੌਤੀ ਕੀਤੀ ਗਈ ਹੈ। ਨਵਾਂ ਰੈਪੋ ਰੇਟ ਹੁਣ ਘੱਟ ਕੇ 5.15 ਫ਼ੀਸਦੀ ਹੋ ਗਿਆ ਹੈ, ਜਿਹੜਾ ਕਿ ਪਹਿਲਾਂ 5.40 ਫ਼ੀਸਦੀ ਸੀ।
ਰੈਪੋ ਰੇਟ ਘਟਣ ਤੋਂ ਬਾਅਦ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਹੁਣ ਉਹ ਬੈਂਕਾਂ ਵਲੋਂ ਘੱਟ ਵਿਆਜ ਦਰਾਂ 'ਤੇ ਲੋਨ ਲੈ ਸਕਣਗੇ। ਹੋਰ ਤੇ ਹੋਰ ਲੋਕਾਂ ਦੇ ਹੋਮ ਲੋਨ, ਆਟੋ ਲੋਨ ਆਦਿ ਦੀ ਈ.ਐੱਮ.ਆਈ. ਘੱਟ ਹੋ ਜਾਵੇਗੀ।