ਬਾਲੀਵੁੱਡ ਦੇ ਬੇਫ਼ਿਕਰੇ ਇਟਲੀ ਰਵਾਨਾ, ਵਿਆਹ 'ਚ 4 ਦਿਨ ਬਾਕੀ
ਮੁੰਬਈ, 10 ਨਵੰਬਰ 2018 - ਬਾਲੀਵੁੱਡ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਅੱਜ ਮੁੰਬਈ ਤੋਂ ਇਟਲੀ ਲਈ ਆਪਣੇ ਵਿਆਹ ਲਈ ਰਵਾਨਾ ਹੋ ਗਏ ਹਨ। ਦੋਹਾਂ ਦੇ ਵਿਆਹ ਨੂੰ ਸਿਰਫ 4 ਦਿਨ ਬਾਕੀ ਹਨ। 14 ਤੇ 15 ਨਵੰਬਰ ਨੂੰ ਇਨ੍ਹਾਂ ਦੋਵਾਂ ਦਾ ਵਿਆਹ ਹੈ। ਦੋਹਾਂ ਨੂੰ ਹੀ ਏਅਰਪੋਰਟ 'ਤੇ ਚਿੱਟੀ ਡਰੈੱਸ 'ਚ ਵੇਖਿਆ ਗਿਆ।
ਅੱਜ ਸਵੇਰੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਮੁੰਬਈ ਦੇ ਏਅਰਪੋਰਟ 'ਤੇ ਨਜ਼ਰ ਆਏ ਹਨ। ਰਿਪੋਰਟਾਂ ਮੁਤਾਬਿਕ ਜੋੜਾ ਵਿਆਹ ਲਈ ਪਰਿਵਾਰ ਸਮੇਤ ਇਟਲੀ ਲਈ ਰਵਾਨਾ ਹੋ ਗਿਆ ਹੈ। ਰਣਵੀਰ - ਦੀਪਿਕਾ ਦਾ ਵਿਆਹ ਇਟਲੀ ਦੇ ਲੇਕ ਕੋਮੋ 'ਤੇ ਹੋਵੇਗਾ।