ਚੰਡੀਗੜ੍ਹ 01 ਅਕਤੂਬਰ 2019, ਏੰਟਰਟੇਨਮੇੰਟ ਇੰਡਸਟਰੀ ਅਸਲ ਰੂਪ ਵਿੱਚ ਸਮਾਜ ਦਾ ਸ਼ੀਸ਼ਾ ਹੀ ਹੈ ਅਤੇ ਸਮਾਜ ਵਿੱਚ ਚੱਲ ਰਹੇ ਰੁਝਾਨਾਂ ਨੂੰ ਗਾਣਿਆਂ ਅਤੇ ਫਿਲਮਾਂ ਦੇ ਰਾਹੀਂ ਪਰਦੇ ਤੇ ਦਿਖਾਉਂਦੀ ਹੈ। ਇੱਕ ਨਵਾਂ ਟਰੇਂਡ ਜੋ ਅੱਜ ਕੱਲ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉਹ ਹੈ ਜਿਮ ਅਤੇ ਫਿੱਟਨੈੱਸ। ਬਹੁਤ ਸਾਰੇ ਗਾਣੇ ਵੀ ਜਵਾਨਾਂ ਦੇ ਇਸ ਕ੍ਰੈਜ਼ ਨੂੰ ਵਧੀਆ ਤਰੀਕੇ ਨਾਲ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ, ਅਗਲਾ ਗੀਤ ਜੋ ਇਸ ਸੂਚੀ ਵਿਚ ਸ਼ਾਮਲ ਹੋਇਆ ਹੈ ਉਹ 'ਅਰਸ਼ ਕੌਰ' ਦਾ 'ਸਲਿਮ ਜੱਟੀ' ਹੈ।
ਗਾਣੇ ਦੇ ਬੋਲ ਸੰਗਦਿਲ 47 ਨੇ ਲਿਖੇ ਹਨ। ਮਿਊਜ਼ਿਕ ਐਮਪਾਇਰ ਨੇ ਗਾਣੇ ਨੂੰ ਅਰਸਾਰਾ ਮਿਊਜ਼ਕ ਲੇਬਲ ਦੇ ਅਧੀਨ ਮਿਊਜ਼ਿਕ ਦਿੱਤਾ ਹੈ। ਗਾਣੇ ਦੀ ਵੀਡੀਓ ਜੇਸੀ ਧਨੋਆ ਨੇ ਡਾਇਰੈਕਟ ਕੀਤੀ ਹੈ। ਸਾਰੇ ਪ੍ਰੋਜੈਕਟ ਨੂੰ ਸੁਖਜਿੰਦਰ ਭੱਚੂ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਗਾਣਾ 'ਸਲਿਮ ਜੱਟੀ' ਅਰਸਾਰਾ ਮਿਊਜ਼ਕ ਅਤੇ ਸੁਖਜਿੰਦਰ ਭਾਚੂ ਦੀ ਪੇਸ਼ਕਾਰੀ ਹੈ। ਇਹ ਪੂਰਾ ਪ੍ਰੋਜੈਕਟ ਪਵਿੱਤਰ ਪਿੱਤਾ ਦੁਆਰਾ ਕੀਤਾ ਗਿਆ ਹੈ।
ਗਾਇਕਾ ਅਰਸ਼ ਕੌਰ ਨੇ ਕਿਹਾ, “ਬਤੌਰ ਡੈਬਿਊਟੈਂਟ ਮੈਂ ਆਪਣੇ ਪਹਿਲੇ ਗਾਣੇ ਨੂੰ ਲੈਕੇ ਬਹੁਤ ਹੀ ਬੇਚੈਨ ਹਾਂ ਪਰ ਉਸੇ ਟਾਇਮ ਬਹੁਤ ਹੀ ਉਤਸਾਹਿਤ ਵੀ ਹਾਂ। ਇਹ ਗੀਤ ਸ਼ਹਿਰੀ ਸੰਗੀਤ ਅਤੇ ਦੇਸੀ ਬੋਲਾਂ ਦਾ ਇੱਕ ਸੰਪੂਰਨ ਮਿਸ਼੍ਰਣ ਹੈ ਜੋ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕਾਂ ਨੂੰ ਜਰੂਰ ਆਕਰਸ਼ਿਤ ਕਰੇਗਾ। ਮੈਂ ਸਿਰਫ ਉਮੀਦ ਕਰਦੀ ਹਾਂ ਕਿ ਮੈਂ ਇਸ ਗੀਤ ਦੇ ਨਾਲ ਇਨਸਾਫ ਕਰ ਸਕੀ ਹੋਵਾਂ ਅਤੇ ਲੋਕ ਮੇਰੀ ਕੋਸ਼ਿਸ਼ਾਂ ਦੀ ਸਰਾਹਨਾ ਕਰਨਗੇ।"
ਇਸ ਗੀਤ ਦੇ ਡਾਇਰੈਕਟਰ ਜੇ ਸੀ ਧਨੋਆ ਨੇ ਕਿਹਾ, "ਇਹ ਗੀਤ ਡਾਂਸ ਅਤੇ ਬੀਟਸ ਦਾ ਬਹੁਤ ਹੀ ਵਧੀਆ ਮਿਸ਼੍ਰਣ ਹੈ। ਇਸ ਗੀਤ ਦਾ ਸੰਗੀਤ ਬਹੁਤ ਹੀ ਆਕਰਸ਼ਿਤ ਹੈ ਕਿ ਤੁਸੀਂ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਪਾਓਗੇ। ਮੈਂ ਉਮੀਦ ਕਰਦਾ ਹਾਂ ਕਿ ਲੋਕ ਇਸ ਗੀਤ ਨੂੰ ਪਿਆਰ ਦੇਣਗੇ।"
"ਅੱਜ ਕੱਲ ਹਰ ਇੱਕ ਫੀਲਡ ਖਾਸਕਰ ਮਨੋਰੰਜਨ ਜਗਤ ਤੇ ਲੜਕੀਆਂ ਦਾ ਰਾਜ ਹੈ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਇਹਨੀ ਹੁਨਰਮੰਦ ਗਾਇਕਾ ਅਰਸ਼ ਕੌਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਆਪਣੇ ਕਰਿਅਰ ਦੇ ਸ਼ੁਰੂਆਤੀ ਦੌਰ ਚ ਇਸ ਦਰਜ਼ੇ ਦਾ ਆਤਮਵਿਸ਼ਵਾਸ ਅਤੇ ਹੁਨਰ ਦੀ ਇਹਨੀ ਸਮਝ ਹੋਣਾ ਤਾਰੀਫ ਏ ਕਾਬਿਲ ਹੈ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦਾ ਭਵਿੱਖ ਬਹੁਤ ਹੀ ਉਜਵਲ ਹੈ", ਗੀਤ ਦੇ ਪ੍ਰੋਡੂਸਰ ਸੁਖਜਿੰਦਰ ਭੱਚੂ ਨੇ ਕਿਹਾ।
ਇਹ ਗੀਤ 'ਸਲਿਮ ਜੱਟੀ' ਪਹਿਲਾਂ ਹੀ ਅਰਸਾਰਾ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ 30 ਸਤੰਬਰ 2019 ਨੂੰ ਰਿਲੀਜ਼ ਹੋ ਚੁੱਕਾ ਹੈ।