← Go Back
ਪੂਰਬੀ ਬੀ.ਸੀ. ਹਾਈਵੇਅ ਤੇ ਬਰਫਬਾਰੀ ਹੋਣ ਬਾਰੇ ਚਿਤਾਵਨੀ ਜਾਰੀ
ਹਰਦਮ ਮਾਨ
ਸਰੀ, 16 ਨਵੰਬਰ- ਵਾਤਾਵਰਣ ਵਿਭਾਗ ਕਨੇਡਾ ਨੇ ਸਨਿੱਚਰਵਾਰ ਅਤੇ ਐਤਵਾਰ ਨੂੰ ਹਾਈਵੇਅ1 ਉਪਰ ਈਗਲਜ਼ ਪਾਸ ਅਤੇ ਰੋਜਰਸ ਪਾਸ ਦੇ ਵਿਚਕਾਰ ਅਤੇ ਹਾਈਵੇਅ 3 ਉਪਰ ਪੌਲਸਨ ਸੁਮਿਟ ਅਤੇ ਕੁਟੀਨੇ ਪਾਸ ਦੇ ਵਿਚਕਾਰ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਚਿਤਾਵਨੀ ਅਨੁਸਾਰ ਇਨ੍ਹਾਂ ਦੋਹਾਂ ਹਾਈਵੇਅਜ਼ ਉਪਰ ਸ਼ਨੀਵਾਰ ਰਾਤ ਤੱਕ 10 ਤੋਂ 15 ਸੈਂਟੀਮੀਟਰ ਬਰਫ ਪੈਣ ਦੀ ਸੰਭਾਵਨਾ ਹੈ ਅਤੇ ਐਤਵਾਰ ਦੇ ਅੰਤ ਤੱਕ 10 ਤੋਂ 15 ਸੈਂਟੀਮੀਟਰ ਹੋਰ ਸਰਫ ਡਿੱਗਣ ਦੀ ਉਮੀਦ ਹੈ। ਐਤਵਾਰ ਸਵੇਰੇ ਹਾਈਵੇਅ 3 ਉਪਰ ਫਰੀਜ਼ੰਗ ਰੇਨ ਵੀ ਹੋ ਸਕਦੀ ਹੈ। ਵਾਤਾਵਰਣ ਵਿਭਾਗ ਨੇ ਇਨ੍ਹਾਂ ਰਸਤਿਆਂ ਤੇ ਚੱਲਣ ਵਾਲੇ ਡਰਾਈਵਰਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਅਜਿਹੇ ਮੌਸਮ ਵਿਚ ਦੂਰ ਤੱਕ ਦੇਖਣ ਦੀ ਦ੍ਰਿਸ਼ਟੀ ਘਟ ਜਾਵੇਗੀ ਅਤੇ ਫੁਟਪਾਥ ਤੇ ਪਾਰਕ ਲਾਟਾਂ ਲੱਭਣ ਲਈ ਮੁਸ਼ਕਿਲ ਆ ਸਕਦੀ ਹੈ।
Total Responses : 940