← ਪਿਛੇ ਪਰਤੋ
ਤਾਲਿਮਨਾਡੂ ਦੇ ਰਾਜਪਾਲ ਨੇ ਡੀ ਐਮ ਕੇ ਆਗੂ ਨੂੰ ਮੰਤਰੀ ਵਜੋਂ ਸਹੁੰ ਚੁਕਾਉਣ ਤੋਂ ਕੀਤੀ ਨਾਂਹ ਚੇਨਈ, 18 ਮਾਰਚ, 2024: ਤਾਮਿਲਨਾਡੂ ਦੇ ਰਾਜਪਾਲ ਆਰ ਐਨ ਰਾਵੀ ਨੇ ਮੁੱਖ ਮੰਤਰੀ ਐਮ ਕੇ ਸਟਾਲਿਨ ਵੱਲੋਂ ਡੀ ਅਮ ਕੇ ਆਗੂ ਕੇ ਪੋਨਮੂਡੀ ਨੂੰ ਮੁੜ ਤੋਂ ਮੰਤਰੀ ਵਜੋਂ ਸਹੁੰ ਚੁਕਾਉਣ ਦੀ ਕੀਤੀ ਸਿਫਾਰਸ਼ ਮੰਨਣ ਤੋਂ ਨਾਂਹ ਕਰ ਦਿੱਤੀ ਹੈ ਤੇ ਉਹਨਾਂ ਨੂੰ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਯੋਗ ਕਰਾਰ ਦਿੱਤੇ ਗਏ ਤਾਮਿਲਨਾਡੂ ਦੇ ਮੰਤਰੀ ਤੇ ਡੀ ਐਮ ਕੇ ਦੇ ਸੀਨੀਅਰ ਆਗੂ ਕੇ ਪੋਨਮੂਡੀ ਨੂੰ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ 3 ਸਾਲ ਦੀ ਸਜ਼ਾ ’ਤੇ ਰੋਕ ਲਗਾਉਣ ਮਗਰੋਂ ਮੁੜ ਬਹਾਲ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਪਹਿਲਾਂ 13 ਮਾਰਚ 2024 ਨੂੰ ਆਮਦਨ ਨਾਲੋਂ ਵੱਧ ਸਰੋਤਾਂ ਤੋਂ ਜਾਇਦਾਦ ਬਣਾਉਦ ਦੇ ਮਾਮਲੇ ਵਿਚ ਤਿੰਨ ਸਾਲ ਦੀ ਸਜ਼ਾ ਹੋਈ ਸੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 942