ਥਾਣੇ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਇਕ ਨੌਜਵਾਨ ਦੇ ਸਾਥੀਆਂ ਨਾਲ ਸੀ ਦੋਸ਼ੀਆਂ ਦੀ ਰੰਜਿਸ਼ ਲੇਕਿਨ ਗਲਤੀ ਨਾਲ ਵੱਜੀ ਨੌਜਵਾਨ ਨੂੰ ਗੋਲੀ - ਪੁਲਸ ਕਮਿਸ਼ਨਰ
ਗਿਰਫਤਾਰ ਕੀਤੇ ਗਏ ਆਰੋਪੀਆਂ ਦੇ ਵਿੱਚੋਂ ਇੱਕ ਆਰੋਪੀ ਤੇ ਹਨ ਪਹਿਲਾ ਤੋਂ ਅੱਠ ਮਾਮਲੇ ਦਰਜ - ਪੁਲਿਸ ਕਮਿਸ਼ਨਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 18 ਮਾਰਚ 2024-ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸਨ ਅਤੇ ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਜਿਸ ਦੇ ਚਲਦੇ 14 ਮਾਰਚ ਨੂੰ ਥਾਣਾ ਗੇਟ ਹਕੀਮਾ ਦੇ ਬਾਹਰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਚ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ 14 ਮਾਰਚ ਨੂੰ ਥਾਣਾ ਗੇਟ ਹਕੀਮਾਂ ਦੇ ਬਾਹਰ ਜੋ ਗੋਲੀ ਚੱਲਣ ਦੀ ਵਾਰਤਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਰਾਜੀਵ ਸੇਠੀ ਉਰਫ ਵੀਨੂ ਨਾਮਕ ਨੌਜਵਾਨ ਦੀ ਮੌਤ ਹੋਈ ਸੀ ਤੇ ਉਸ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਅਤੇ ਅਭੀ ਗਿੱਲ ਅਤੇ ਸੰਜੂ ਰੰਧਾਵਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਜੀਵ ਸੇਠ ਦੇ ਨਾਲ ਇਸਦੇ ਦੋਸਤ ਸੰਜੂ ਡੌਨ ਅਤੇ ਪੀਟਰ ਸਨ ਜਿਨਾਂ ਨਾਲ ਸਾਹਿਲ ਪ੍ਰੀਤ ਉਰਫ ਸੋਹੀ ਦੀ ਪੁਰਾਣੀ ਰੰਜਿਸ਼ ਹੀ ਜਿਸ ਤਹਿਤ ਸਾਹਿਲ ਪ੍ਰੀਤ ਸੋਹੀ ਨੇ ਉਸਦੇ ਸਾਥੀ ਅਭੀ ਗਲਤੀ ਸੰਜੂ ਰੰਧਾਵਾ ਨੇ ਮ੍ਰਿਤਕ ਦੇ ਦੋਸਤ ਸੰਜੂ ਡੌਨ ਤੇ ਪੀਟਰ ਦਾ ਜਦੋਂ ਪਿੱਛਾ ਕੀਤਾ ਤੇ ਉਹ ਦੋਵੇਂ ਸੇਠੀ ਦੇ ਨਾਲ ਕਾਰਜ ਸਨ ਅਤੇ ਜਦੋਂ ਉਹਨਾਂ ਵੱਲੋਂ ਗੋਲੀ ਚਲਾਈ ਜਾਣ ਲੱਗੀ ਤਾਂ ਰਜੀਵ ਸੇਠੀ ਥਾਣਾ ਗੇਟ ਹਕੀਮਾਂ ਦੇ ਬਾਹਰ ਕਾਰ ਲਾ ਕੇ ਥਾਣੇ ਅੰਦਰ ਭੱਜਣ ਲੱਗਾ ਸੀ ਤਾਂ ਉਸ ਦੌਰਾਨ ਗੋਲੀ ਰਾਜੀਵ ਸੇਠ ਦੇ ਲੱਗ ਗਈ ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਹੋਰ ਵੀ ਇਹਨਾਂ ਦੇ ਕੋਲੋਂ ਪੁੱਛ ਕੇ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਜੀ ਪੁਲਿਸ ਸਟੇਸ਼ਨ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਦੇ ਉੱਪਰ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਸਨ। ਦੂਜੇ ਪਾਸੇ ਪੁਲਿਸ ਵੱਲੋਂ ਤਿੰਨ ਦਿਨਾਂ ਦੇ ਵਿੱਚ ਹੀ ਤਿੰਨ ਆਰੋਪੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਦੱਸ ਕੇ ਖੁਦ ਦੀ ਪਿੱਠ ਤੱਕ ਪਾਈ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਅਜੇ ਹੋਰ ਵੀ ਗਿਰਫਤਾਰੀਆਂ ਹੋਣੀਆਂ ਬਾਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਬਾਕੀ ਗਿਰਫਤਾਰੀਆਂ ਹੁੰਦੀਆਂ ਹਨ।