ਡੀ.ਟੀ.ਐਫ.ਪ੍ਰਧਾਨ ਅਤੇ ਸਕੱਤਰ ਵੱਲੋਂ ਸਰਕਾਰੀ ਕੰਮਾਂ ਵਿੱਚ ਪਾਇਆ ਜਾ ਰਿਹਾ ਵਿਘਨ - ਬੀ.ਪੀ.ਈ.ਓ.ਜਖਵਾਲੀ
- ਹੈਡ ਟੀਚਰ ਜਖਵਾਲੀ ਵੱਲੋਂ ਲਗਭਗ ਇੱਕ ਲੱਖ ਰੁਪਏ ਗ੍ਰਾਂਟ ਦੇ ਬਿਲ ਬੀ.ਪੀ.ਈ.ਓ.ਦਫਤਰ ਜਮ੍ਹਾਂ ਕਰਵਾਏ ਗਏ।
- ਹੈੱਡ ਜਸਵੀਰ ਸਿੰਘ ਜਖਵਾਲੀ ਤੇ ਹੈੱਡ ਅੰਮ੍ਰਿਤਪ੍ਰੀਤ ਸਿੰਘ ਨਲੀਨੀ ਐਤਵਾਰ ਜਾਅਲੀ ਅਫਸਰ ਬਣ ਕੇ ਪ੍ਰਾਇਮਰੀ ਸਕੂਲਾਂ ਵਿੱਚ ਜਾ ਕੇ ਚਾਰਦੀਵਾਰੀ ਦੀ ਮਿਣਤੀ ਕਰ ਰਹੇ ਹਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 19 ਮਾਰਚ 2024:- ਪ੍ਰੰਤੂ ਚਾਰਦੀਵਾਰੀ ਦੀ ਰਿਪੇਅਰ ਦਾ ਕੰਮ ਇੱਕ ਰੁਪਏ ਦਾ ਵੀ ਨਹੀਂ ਕੀਤਾ ਗਿਆ। ਡੀ.ਟੀ.ਐਫ.ਪ੍ਰਧਾਨ ਲਖਵਿੰਦਰ ਸਿੰਘ ਪ੍ਰਿੰਸੀਪਲ ਮੂਲੇਪੁਰ ਅਤੇ ਸਕੱਤਰ ਜੋਸ਼ੀਲ ਤਿਵਾੜੀ ਵੱਲੋਂ ਇੱਕ ਹੋਰ ਇਲਜਾਮ ਲਗਾ ਕੇ ਮੈਨੂੰ ਮੇਰੀ ਡਿਊਟੀ ਕਰਨ ਵਿੱਚ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਇਹ ਇਲਜ਼ਾਮ ਬੇ ਬੁਨਿਆਦ ਤੇ ਝੂਠੇ ਹਨ।ਮੈਂ ਆਪਣੀ ਡਿਊਟੀ ਨੂੰ ਮੁੱਖ ਰੱਖਦਿਆ ਆਪਣੀ ਜਿੰਮੇਵਾਰੀ ਨਿਭਾ ਰਹੀ ਹਾਂ।ਜਿਸ ਦਬਾਅ ਅਤੇ ਦੁਰਵਰਤੋਂ ਦੀ ਗੱਲ ਕੀਤੀ ਜਾ ਰਹੀ ਹੈ। ਉਹ ਇਹ ਹਨ ਕਿ ਜਸਵੀਰ ਸਿੰਘ ਜਖਵਾਲੀ ਨੇ ਲਗਭਗ 100000 ਰੁਪਏ ਦੇ ਬਿੱਲ ਦਫਤਰ ਜਮ੍ਹਾਂ ਕਰਵਾਏ ਹਨ। ਜਦੋਂ ਕਿ ਚਾਰਦੀਵਾਰੀ ਦੇ ਕੰਮ ਨੂੰ ਨਾ ਹੀ ਸ਼ੁਰੂ ਕੀਤਾ ਗਿਆ ਅਤੇ ਨਾ ਹੀ ਇੱਕ ਰੁਪਇਆ ਲਗਾਇਆ ਗਿਆ ਹੈ।
ਜਦੋਂ ਮੇਰੇ ਕੋਲ ਫਾਈਲ ਪਹੁੰਚੀ, ਤਾਂ ਮੈਂ ਆਪਣੀ ਡਿਊਟੀ ਨੂੰ ਮੁੱਖ ਰੱਖਦਿਆ ਇਸ ਦੀ ਸੂਚਨਾ ਸਮਰੱਥ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਹੈ। ਬਾਕੀ ਵਿਭਾਗ ਨੇ ਦੇਖਣਾ ਹੈ, ਕਿ ਇਸ ਤੇ ਕੀ ਕਾਰਵਾਈ ਕਰਨੀ ਹੈ।ਦੂਸਰੀ ਗੱਲ ਅੰਮ੍ਰਿਤਪ੍ਰੀਤ ਸਿੰਘ ਨਲੀਨੀ ਨੂੰ ਟਾਰਗੇਟ ਕਰਨ ਦੀ ਹੈ।ਜਿਸ ਦਿਨ ਮੈਂ 11.50 ਤੇ ਸ.ਪ.ਸ.ਨਲੀਨੀ ਚੈਕ ਕੀਤਾ। ਤਾਂ ਅੰਮ੍ਰਿਤਪ੍ਰੀਤ ਸਿੰਘ ਦੀ 11.45 ਤੇ ਅੱਧੀ ਇਤਫਾਕੀਆ ਛੁੱਟੀ ਪਾਈ ਹੋਈ ਸੀ। ਜਦੋਂ ਕਿ ਨਿਯਮਾਂ ਅਨੁਸਾਰ ਅੱਧੀ ਇਤਫਾਕੀਆਂ ਛੁੱਟੀ ਦਾ ਸਮਾਂ 12.00 ਵਜੇ ਬਣਦਾ ਹੈ।ਇਸ ਤੋਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ। ਕਿ ਉਹ ਮੈਨੂੰ ਦੇਖਕੇ ਹੀ ਭਰੀ ਗਈ। ਕਿਉ ਕਿ ਨਾ ਹੀ ਤਾਂ ਅੱਧੀ ਇਤਫਾਕੀਆਂ ਛੁੱਟੀ ਸਕੂਲ ਵਿੱਚ ਲਿਖ ਕੇ ਰੱਖੀ ਹੋਈ ਸੀ ਅਤੇ ਨਾ ਹੀ IHRMS ਦੇ ਉਤੇ ਆਨ ਲਾਈਨ ਕੀਤੀ ਹੋਈ ਸੀ।ਜਦੋਂ ਮੈਂ ਸੈਟਰ ਹੈੱਡ ਟੀਚਰ ਸਾਹਿਬ ਨੂੰ ਦੋ ਵਾਰ 12.00 ਵਜੇ ਅਤੇ 12.30 ਵਜੇ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਅੱਧੀ ਇਤਫਾਕੀਆ ਛੁੱਟੀ ਦਾ ਨਾ ਹੀ ਮੈਸਿਜ,ਨਾ ਹੀ ਫੋਨ ਅਤੇ ਨਾ ਹੀ ਆਨ ਲਾਈਨ ਛੁੱਟੀ ਮੇਰੇ ਕੋਲ ਆਈ ਹੈ। ਇੱਥੇ ਹੀ ਬਸ ਨਹੀ ਇਹਨਾਂ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋਏ ਅਧਿਆਪਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹੈੱਡ ਜਸਵੀਰ ਸਿੰਘ ਜਖਵਾਲੀ ਤੇ ਹੈੱਡ ਅੰਮ੍ਰਿਤਪ੍ਰੀਤ ਸਿੰਘ ਨਲੀਨੀ ਐਤਵਾਰ ਵਾਲੇ ਦਿਨ ਜਾਅਲੀ ਅਫਸਰ ਬਣ ਕੇ ਵੱਖ ਵੱਖ ਪ੍ਰਾਇਮਰੀ ਸਕੂਲਾਂ ਵਿੱਚ ਜਾ ਕੇ ਬਣ ਰਹੀ ਚਾਰਦੀਵਾਰੀ ਦੀ ਮਿਣਤੀ ਕਰ ਰਹੇ ਹਨ।ਚਾਰਦੀਵਾਰੀ ਦੀ ਗ੍ਰਾਂਟ ਸਕੂਲ ਮੁੱਖੀਆਂ ਵੱਲੋਂ ਦਿੱਤੇ ਲਿਖਤੀ ਸਰਟੀਫਿਕੇਟ ਤੇ ਸੀ.ਐਚ.ਟੀ. ਤੋਂ ਵੈਰੀਫਾਈ ਕਰਵਾਉਣ ਉਪਰੰਤ ਜ਼ਿਲਾ ਸਿੱਖਿਆ ਦਫਤਰ (ਸੈ.ਸਿ.) ਵੱਲੋਂ ਖਜਾਨੇ ਰਾਹੀਂ ਜਾਰੀ ਕੀਤੀਆਂ ਗਈਆਂ ਹਨ।
ਪ੍ਰਧਾਨ ਲਖਵਿੰਦਰ ਸਿੰਘ ਮੂਲੇਪੁਰ ਲਗਾਤਾਰ ਇਹਨਾਂ ਗਲਤ ਰਸਤੇ ਤੇ ਚੱਲਣ ਵਾਲੇ ਤਿੰਨ ਅਧਿਆਪਕਾਂ ਦਾ ਸਾਥ ਦੇ ਰਹੇ ਹਨ।ਮੈਂ ਜਥੇਬੰਦੀ ਦੇ ਉਹਨਾਂ ਸੂਝਵਾਨ ਤੇ ਸੱਚ ਦੇ ਰਾਹ ਤੇ ਚੱਲਣ ਵਾਲੇ ਇਮਾਨਦਾਰ ਮੈਂਬਰਾਂ ਨੂੰ ਅਪੀਲ ਕਰਦੀ ਹਾਂ। ਕਿ ਜ਼ਿਲਾ ਪ੍ਰਧਾਨ ਨੂੰ ਸਮਝਾਇਆ ਜਾਵੇ ਕਿ ਇਹਨਾਂ ਗਲਤ ਰਸਤੇ ਤੇ ਚੱਲਣ ਵਾਲੇ ਅਧਿਆਪਕਾਂ ਦਾ ਸਾਥ ਨਾ ਦਿੱਤਾ ਜਾਵੇ ।ਇਹਨਾਂ ਅਧਿਆਪਕਾਂ ਦਾ ਮਾਨਸਿਕ ਸੰਤੁਲਨ ਐਨਾ ਵਿਗੜ ਚੁੱਕਿਆ ਹੈ। ਇਸ ਲਈ ਮੈਂ ਵਿਭਾਗ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੰਦੀ ਹਾਂ। ਕਿ ਜੇਕਰ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਜਿੰਮੇਵਾਰ ਜਸਵੀਰ ਸਿੰਘ ਜਖਵਾਲੀ, ਅੰਮ੍ਰਿਤਪ੍ਰੀਤ ਸਿੰਘ ਨਲੀਨੀ ਅਤੇ ਲਖਵਿੰਦਰ ਸਿੰਘ ਮੂਲੇਪੁਰ ਹੋਣਗੇ।ਇਹਨਾਂ ਤਿੰਨੋਂ ਮੇਲ ਮੈਂਬਰਾਂ ਵੱਲੋਂ ਮੈਨੂੰ ਇੱਕ ਔਰਤ ਹੋਣ ਦੇ ਨਾਤੇ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।