ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ
ਚੰਡੀਗੜ੍ਹ, 27 ਮਾਰਚ 2024- ਮੌਸਮ ਵਿਭਾਗ ਦੇ ਵਲੋਂ ਪੰਜਾਬ ਦੇ ਅੰਦਰ ਤਿੰਨ ਦਿਨਾਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 28, 29 ਤੇ 30 ਮਾਰਚ ਨੂੰ ਪੰਜਾਬ ਤੇ ਹਰਿਆਣਾ ਵਿਚ ਬੱਦਲਵਾਈ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਪੰਜਾਬ ਦੇ ਮੌਸਮ ਵਿਚ ਅਚਾਨਕ ਆਉਣ ਵਾਲੀ ਤਬਦੀਲੀ ਨਾਲ ਭਾਵੇਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਬਦਲਦੇ ਮੌਸਮ ਨੇ ਸੂਬੇ ਦੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ।