Breaking: ਹਰਿਆਣਾ ਦੇ CM ਸੈਣੀ ਕਰਨਾਲ ਤੋਂ ਲੜਨਗੇ By-Election
ਚੰਡੀਗੜ੍ਹ, 27 ਮਾਰਚ 2024- ਭਾਜਪਾ ਦੇ ਵਲੋਂ ਕਰਨਾਲ ਵਿਧਾਨ ਸਭਾ ਤੋਂ ਉੱਪ ਚੋਣ ਲਈ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸੀਐੱਮ ਸੈਣੀ ਨੇ ਸੋਸ਼ਲ ਮੀਡੀਆ ਤੇ ਦਿੱਤੀ। ਉਨ੍ਹਾਂ ਲਿਖਿਆ ਕਿ, ਕਰਨਾਲ ਵਿਧਾਨ ਸਭਾ ਉਪ ਚੋਣ ਵਿੱਚ ਮੈਨੂੰ ਭਾਜਪਾ ਦਾ ਉਮੀਦਵਾਰ ਬਣਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਮੁੱਖ ਮੰਤਰੀ ਐਮ ਐਲ ਖੱਟਰ ਅਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ।