Tamil Nadu: ਟਿਕਟ ਨਾ ਮਿਲਣ 'ਤੇ ਪੀਤੀ ਕੀਟਨਾਸ਼ਕ, ਮੌਜੂਦਾ MP ਦੀ ਹਸਪਤਾਲ 'ਚ ਮੌਤ
ਤਾਮਿਲਨਾਡੂ, 28 ਮਾਰਚ 2024- ਤਾਮਿਲਨਾਡੂ ਦੇ ਇਰੋਡ ਵਿਧਾਨ ਸਭਾ ਤੋਂ ਐਮਡੀਐਮਕੇ ਦੇ ਸੰਸਦ ਗਣੇਸ਼ਮੂਰਤੀ ਦਾ ਵੀਰਵਾਰ ਸਵੇਰੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਏਐਨਆਈ ਦੀ ਰਿਪੋਰਟ ਮੁਤਾਬਿਕ, ਸੰਸਦ ਨੇ ਕੁਝ ਦਿਨ ਪਹਿਲਾਂ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ 24 ਮਾਰਚ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਐਮਡੀਐਮਕੇ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ।