ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁੱਲ ਨਜ਼ਦੀਕ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 28 ਮਾਰਚ 2024 : ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁੱਲ 'ਤੇ ਇੱਕ ਦੀਪਕ ਨਾਮਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਉਥੇ ਦੇ ਇਲਾਕੇ ਦੇ ਵਿੱਚ ਸਿਲਸਨੀ ਫੈਲ ਗਈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਸ਼ਨਾਖਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਨੌਜਵਾਨ ਚਾਰ ਦਿਨ ਪਹਿਲਾਂ ਨਹਿਰ ਵਿੱਚ ਨਹਾਣ ਵਾਸਤੇ ਗਿਆ ਸੀ ਅਤੇ ਪੈਰ ਸਲਿਪ ਹੋਣ ਕਰਕੇ ਇਹ ਨਹਿਰ ਵਿੱਚ ਹੀ ਗਾਇਬ ਹੋ ਗਿਆ ਸੀ ।
ਜਿਸ ਤੋਂ ਬਾਅਦ ਅੱਜ ਚਾਰ ਦਿਨ ਬਾਅਦ ਉਸ ਦੀ ਲਾਸ਼ ਮਿਲੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।