ਸੜਕ ਦੁਰਘਟਨਾ ਵਿੱਚ ਟਰੈਕਟਰ ਚਾਲਕ ਦੀ ਮੌਤ
ਅਣਪਛਾਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ 2024 : ਲੱਕੜੀ ਲੈ ਕੇ ਜਾ ਰਹੇ ਟਰੈਕਟਰ ਟਰਾਲੇ ਨੂੰ ਇੱਕ ਤੇਜ਼ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਟਰਾਲੇ ਤੇ ਲੱਦੀ ਲੱਕੜੀ ਸੜਕ ਤੇ ਬਿਖਰ ਗਈ ਅਤੇ ਟਰੈਕਟਰ ਚਾਲਕ ਦੀ ਲੱਕੜੀਆ ਹੇਠਾਂ ਆਉਣ ਨਾਲ ਮੌਤ ਹੋ ਗਈ। ਟੱਕਰ ਮਾਰਨ ਵਾਲਾ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੀਨਾ ਨਗਰ ਪੁਲਿਸ ਵੱਲੋਂ ਅਣਪਛਾਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੁਲਦੀਪ ਰਾਜ ਪੁੱਤਰ ਚਮਨ ਲਾਲ ਵਾਸੀ ਚੰਡੀਗੜ ਅਬਾਦੀ ਰਾਏਪੁਰ ਥਾਣਾ ਤਾਰਾਗੜ ਜਿਲਾ ਪਠਾਨਕੋਟ ਨੇ ਦੱਸਿਆ ਹੈ ਕਿ ਹੈ ਕਿ ਬੀਤੇ ਦਿਨੀ ਉਸ ਦਾ ਵੱਡਾ ਭਰਾ ਸੁਰਜਨ ਕੁਮਾਰ ਟਰੈਕਟਰ ਸਵਰਾਜ ਤੇ ਲੋਡ ਵਾਲਾ ਟਰਾਲੇ ਵਿੱਚ ਲੱਕੜ/ਬਾਲਣ ਪਿੰਡ ਚੰਡੀਗੜ ਅਬਾਦੀ ਰਾਏਪੁਰ ਤੋ ਲੋਡ ਕਰਕੇ ਹੁਸ਼ਿਆਰਪੁਰ ਨੂੰ ਚੱਲ ਪਿਆ ਸੀ ਜਦ ਉਹ ਨੈਸਨਲ ਹਾਈਵੇ ਜੀ.ਟੀ.ਰੋਡ ਰਾਉਵਾਲ ਤੋ ਥੋੜਾ ਅੱਗੇ ਪੁੱਜਾ ਤਾਂ ਪਿਛੋ ਇੱਕ ਮੁਰਗਿਆਂ ਵਾਲਾ ਕੈਟਰ ਬੜੀ ਤੇਜ ਰਫਤਾਰ ਨਾਲ ਪਠਾਨਕੋਟ ਸਾਈਡ ਵੱਲੋ ਆਇਆ ਜਿਸਦੇ ਡਰਾਇਵਰ ਨੇ ਆਪਣਾ ਕੈਂਟਰ ਲਾਪਰਵਾਹੀ ਨਾਲ ਚਲਾਉਦੇ ਹੋਏ ਸੁਰਜਨ ਕੁਮਾਰ ਦੇ ਟਰਾਲੇ ਵਿੱਚ ਮਾਰ ਦਿੱਤਾ ਜੋ ਕੈਟਰ ਦੀ ਟੱਕਰ ਵੱਜਣ ਨਾਲ ਸੁਰਜਨ ਕੁਮਾਰ ਦਾ ਲੋਡ ਸੁਦਾ ਟਰਾਲਾ ਟੇਢਾ ਹੋ ਗਿਆ ਅਤੇ ਉਸ ਉਪੱਰ ਲੋਡ ਲੱਕੜ/ਬਾਲਣ ਸੜਕ ਪਰ ਖਿਲਰ ਗਈ ਜਿਸ ਨਾਲ ਬਾਲਣ/ਲੱਕੜ ਦੇ ਹੇਠਾ ਆਉਣ ਕਰਕੇ ਸੁਰਜਨ ਕੁਮਾਰ ਦੀ ਮੌਤ ਹੋ ਗਈ ਹੈ।