ਚੋਣਾਂ ਸਮੇਂ ਆਪਣੀ ਪਾਰਟੀ ਨਾਲ ਦਗਾ ਕਰਨ ਵਾਲੇ ਕਦੇ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ - ਪ੍ਰਿਤਪਾਲ ਬਡਲਾ
ਅਮਰਗੜ੍ਹ 28 ਮਾਰਚ 2024 - ਚੋਣਾਂ ਸਮੇਂ ਆਪਣੀ ਪਾਰਟੀ ਨਾਲ ਦਗਾ ਕਰਨ ਵਾਲੇ ਕਦੇ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ। ਜਿਸ ਪਾਰਟੀ ਨੇ ਇੰਨਾ ਸਨਮਾਨ, ਮਾਣ- ਸਤਿਕਾਰ ਦਿੱਤਾ ਹੋਵੇ ਉਸ ਨਾਲ ਗੱਦਾਰੀ ਕਰਨ ਵਾਲੇ ਕਦੇ ਲੋਕਾਂ ਦੇ ਸਕੇ ਨਹੀ ਹੋ ਸਕਦੇ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੋਰ ਬਡਲਾ (ਡੈਲੀਗੇਟ ਪੀਪੀਸੀਸੀ) ਨੇ ਕੀਤਾ । ਬੀਬੀ ਬਡਲਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ 13 ਦੀਆ 13 ਸੀਟਾਂ ਜਿੱਤੇਗੀ ਅਤੇ ਕੇਂਦਰ ਵਿੱਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣੇਗੀ ।
ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਲਿਆ ਕੇ ਪਛਤਾਅ ਰਹੇ ਹਨ । ਅੱਜ ਪੰਜਾਬ ਦਾ ਬੱਚਾ ਬੱਚਾ ਤ੍ਰਾਹ ਤ੍ਰਾਹ ਕਰ ਰਿਹਾ ਹੈ । ਲਾਅ ਐਡ ਆਰਡਰ ਦੀ ਸਥਿਤੀ ਡਾਵਾਂਡੋਲ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ । ਬੀਬੀ ਬਡਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਾਂਗਰਸ ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਸਨੂੰ ਹਲਕਾ ਅਮਰਗੜ ਤੋਂ ਵੱਡੀ ਲੀਡ ਨਾਲ ਜਿੱਤਾਕੇ ਭੇਜਾਂਗੇ । ਕੇਂਦਰ ਦੀ ਮੋਦੀ ਸਰਕਾਰ ਨੇ ਦਸ ਸਾਲਾ ਵਿੱਚ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਲੈਕਟਰਾਨਿਕ ਬਾਂਡ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ ।
ਮੋਦੀ ਸਰਕਾਰ ਨੇ ਸਿਰਫ ਅੰਬਾਨੀ, ਅਡਾਨੀਆ ਦੇ ਘਰ ਭਰੇ ਹਨ ਜਦਕਿ ਆਮ ਲੋਕਾਂ ਨੂੰ ਮਹਿੰਗਾਈ ਨੇ ਮਾਰ ਸੁੱਟਿਆ ਹੈ । ਕਾਂਗਰਸ ਸਰਕਾਰ ਸਮੇਂ ਮਹਿੰਗਾਈ ਦਾ ਰੋਲਾ ਪਾਉਣ ਵਾਲੀ ਮੋਦੀ ਸਰਕਾਰ ਪਿਛਲੇ ਦਹਾਕੇ ਤੋਂ ਦੇਸ਼ ਦੇ ਗਰੀਬਾ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ । ਬੀਬੀ ਬਡਲਾ ਨੇ ਕਿਹਾ ਕਿ ਅਮਰਗੜ ਕਾਂਗਰਸ ਪੂਰੀ ਤਰਾਂ ਇੱਕਮੁੱਠ ਅਤੇ ਚੜਦੀ ਕਲਾ ਵਿੱਚ ਹੈ । ਜਿਸਦਾ ਪ੍ਰਮਾਣ ਲੋਕ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਕਾਂਗਰਸ ਉਮੀਦਵਾਰ ਨੂੰ ਜਿਤਾਕੇ ਦੇਣਗੇ । ਇਸ ਮੌਕੇ ਬੀਬੀ ਬਡਲਾ ਦੇ ਨਾਲ ਮਹੰਤ ਬਲਦੇਵ ਸਿੰਘ ਭੁਰਥਲਾ , ਨਿਰਭੈ ਸਿੰਘ ਰੁੜਕੀ , ਦਰਸ਼ਨ ਦਾਸ ਬਡਲਾ, ਰੂਪ ਸਿੰਘ ਅਮਰਗੜ , ਪਰਵੀਨ ਕਾਂਗੜਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ ।