ਮੁਹਾਲੀ: ਐਸ ਐਸ ਓ ਸੀ ਵੱਲੋਂ ਚੌਰਾ ਮਾਧਰੇ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫਤਾਰ
ਮੁਹਾਲੀ, 29 ਮਾਰਚ, 2024: ਐਸ ਐਸ ਓ ਸੀ ਮੁਹਾਲੀ ਨੇ ਅਮਰੀਕਾ ਆਧਾਰਿਤ ਪਵਿੱਤਰ ਚੌਰਾ ਤੇ ਹੁਸਨਦੀਪ ਸਿੰਘ ਚੌਰਾ ਮਾਧਰੇ ਗੈਂਗ ਦੇ ਤਿੰਨ ਗੈਂਗਸਟਰਾਂ ਲਵਜੀਤ ਖੱਖ, ਗੁਰਸੇਵਕ ਬੰਬ ਅਤੇ ਬਹਾਦਰ ਖਾਨ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਕੋਲੋਂ ਇਕ ਪਿਸਤੌਲ, 15 ਕਾਰਤੂਸ ਤੇ ਇਕ ਟੋਇਟਾ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ।
ਇਹ ਤਿੰਨੋਂ ਅਪਰਾਧ ਕਤਲ, ਇਰਾਦਾ ਕਤਲ, ਡਕੈਮੀ, ਆਰਮਜ਼ ਐਕਟ ਤੇ ਐਨ ਡੀ ਪੀ ਐਸ ਐਕਟ ਦੇ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਸੀ ਤੇ ਆਪਣੀ ਪਛਾਣ ਬਦਲ ਕੇ ਮੁਹਾਲੀ ਰਹਿ ਰਹੇ ਸੀ।