ਬਾਰ ਐਸੋਸੀਏਸ਼ਨ ਮਲੇਰਕੋਟਲਾ ਨੇ ਜ਼ਿਲ੍ਹਾ ਅਦਾਲਤਾਂ ਦੀ ਸਥਾਪਨਾ ਦੀ ਮੰਗ ਕੀਤੀ
ਜ਼ਿਲ੍ਹਾ ਅਦਾਲਤ ਦੀ ਸਥਪਨਾ ਨਾ ਹੋਣ ਨੂੰ ਲੈ ਕੇ ਵਕੀਲਾਂ ਨੇ ਦੋ ਦਿਨ ਰੱਖਿਆ ਆਪਣਾ ਕੰਮ ਬੰਦ
ਕਿਹਾ ਸੂਬਾ ਸਰਕਾਰ ਸੈਸ਼ਨ ਕੋਰਟ ਸੰਗਰੂਰ ਨੂੰ ਵੱਡੀਆਂ ਗ੍ਰਾਂਟਾਂ ਦੇ ਰਹੀ ਹੈ ਪਰ ਮਾਲੇਰਕੋਟਲਾ ਨੂੰ ਲਗਾਤਾਰ ਕਰ ਰਹੀ ਹੈ ਨਜ਼ਰਅੰਦਾਜ਼
ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਬਾਰ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਮਾਰਚ 2024 : ਸਥਾਨਕ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਮਨਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸੈਸ਼ਨ ਕੋਰਟ ਸਥਾਪਤ ਕਰਨ ਲਈ ਜਿਲਾ ਬਾਰ ਐਸੋਸੀਏਸ਼ਨ ਵੱਲੋਂ ਆਪਣੇ ਸਮੂਹ ਵਕੀਲਾਂ ਨਾਲ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ: ਪੱਲਵੀ ਨੂੰ ਜ਼ਿਲ੍ਹਾ ਅਦਾਲਤ ਦੀ ਸਥਾਪਨਾ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਉਕਤ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਅਦਾਲਤ ਨੇ ਆਪਣੇ ਨੋਟੀਫਿਕੇਸ਼ਨ ਰਾਹੀਂ ਪਹਿਲਾਂ ਹੀ ਰਾਜ ਸਰਕਾਰ ਨੂੰ ਮਾਲੇਰਕੋਟਲਾ ਵਿੱਚ ਸੈਸ਼ਨ ਡਵੀਜ਼ਨ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਇਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਕਿਸੇ ਵੀ ਜ਼ਿਲ੍ਹੇ ਦੇ ਕੰਮਕਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਤਿੰਨ ਸੰਸਥਾਵਾਂ ਦੀ ਲੋੜ ਹੁੰਦੀ ਹੈ, ਪਹਿਲਾ ਪ੍ਰਸ਼ਾਸਨ, ਦੂਜਾ ਪੁਲਿਸ ਪ੍ਰਸ਼ਾਸਨ ਅਤੇ ਤੀਜਾ ਜ਼ਿਲ੍ਹਾ ਅਦਾਲਤਾਂ। ਉਨ੍ਹਾਂ ਦੋਸ਼ ਲਾਇਆ ਕਿ ਰਾਜ ਦੇ ਹਾਂ ਦੇ ਨਾਲ ਦੀ ਧਰਤੀ ਨੂੰ ਜ਼ਿਲਾ ਜ਼ਿਲ੍ਹਾ ਬਣਨ ਮਗਰੋਂ ਮਾਲੇਰਕੋਟਲਾ ਵਿੱਚ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸੰਸਥਾਵਾਂ ਸਥਾਪਤ ਹੋ ਗਿਆ ਪਰ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਅਦਾਲਤ ਦੀ ਸਥਾਪਨਾ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੈਸ਼ਨ ਕੋਰਟ ਸੰਗਰੂਰ ਨੂੰ ਵੱਡੀਆਂ ਗ੍ਰਾਂਟਾਂ ਦੇ ਰਹੀ ਹੈ ਪਰ ਮਾਲੇਰਕੋਟਲਾ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਇਹ ਮੰਗ ਨੂੰ ਪੂਰਾ ਕਰਵਾਉਣ ਲਈ ਵਕੀਲਾਂ ਵੱਲੋਂ 27/3/2024 ਅਤੇ 28/3/2024 ਨੂੰ ਕੋਈ ਕੰਮ ਨਾ ਕਰਨ ਦਾ ਐਲਾਨ ਕਰਕੇ ਕੰਮ ਬੰਦ ਰੱਖਿਆ ਗਿਆ । ਚਾਹਲ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਬਾਰ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਤੇ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਚਹਿਲ, ਸਕੱਤਰ ਐਡਵੋਕੇਟ ਮੁਹੰਮਦ ਰਿਆਜ਼, ਐਡਵੋਕੇਟ ਗੁਰਮੁੱਖ ਸਿੰਘ,ਐਡਵੋਕੇਟ ਹਰਦੀਪ ਸਿੰਘ ਖਟੜਾ, ਟਿਵਾਣਾ, ਐਡਵੋਕੇਟ ਅਬਦੁਲ ਸਤਾਰ ਰੋਹੀੜਾ,ਐਡਵੋਕੇਟ ਸ਼ਮਸ਼ਾਦ ਅਲੀ ,ਐਡਵੋਕੇਟ ਕ੍ਰਿਸ਼ਨ ਕੁਮਾਰ ਰੇਵਾੜੀ , ਐਡਵੋਕੇਟ ਪ੍ਰਦੀਪ ਭਨੋਟ ,ਐਡਵੋਕੇਟ ਭੁਪਿੰਦਰ ਸ਼ਾਰਦਾ, ਐਡਵੋਕੇਟ ਮਜੀਦ ਰਤਨ,ਐਡਵੋਕੇਟ ਦਵਿੰਦਰ ਸਿੰਘ,ਐਡਵੋਕੇਟ ਅਮਨਦੀਪ ਕਲਿਆਣ, ਐਡਵੋਕੇਟ ਚੌਧਰੀ ਮੁਹੰਮਦ ਸਲੀਮ,ਐਡਵੋਕੇਟ ਅਰਵਿੰਦ ਸਿੰਘ ਮਾਵੀ, ਐਡਵੋਕੇਟ ਹੀਰਾ ਲਾਲ ਗੋਇਲ,ਐਡਵੋਕੇਟ ਅਰਸ਼ਦ, ਐਡਵੋਕੇਟ ਸਾਜਿਦ ਜਮੀਲ ਚੌਧਰੀ,ਐਡਵੋਕੇਟ ਰਾਸ਼ਿਦ ਸ਼ਾਹ,ਐਡਵੋਕੇਟ ਸ਼ਹਿਬਾਜ਼ ਖਾਨ,ਐਡਵੋਕੇਟ ਅਜੇ ਸ਼ਰਮਾ, ਐਡਵੋਕੇਟ ਕੁਲਜੀਤ ਸਿੰਘ ਬੜੈਚ,ਐਡਵੋਕੇਟ ਮੁਹੰਮਦ ਜਮੀਲ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਹਾਜ਼ਰ ਸਨ ।