ਹੋਣਹਾਰ ਵਿਦਿਆਰਥਣਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੈੱਕ ਕੀਤੇ ਭੇਟ
ਪ੍ਰਮੋਦ ਭਾਰਤੀ
ਤਲਵਾੜਾ 29 ਮਾਰਚ,2024 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਦੁਆਰਾ ਚਲਾਏ ਗਏ ਟਰੱਸਟ ਸਨੀ ਓਬਰਾਏ ਸ਼ਕਾਲਰਸ਼ਿਪ ਸਕੀਮ ਦੇ ਅਧੀਨ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਤਲਵਾੜਾ ਵਿਖੇ ਮੈਰਿਟ ਵਿੱਚ ਆਉਣ ਵਾਲੀਆਂ ਤਿੰਨ ਲੋੜਵੰਦ ਵਿਦਿਆਰਥਣਾਂ ਨੂੰ ਫੀਸ ਦੇ ਚੈੱਕ ਭੇਟ ਕੀਤੇ । ਇਹ ਤਿੰਨੋ ਵਿਦਿਆਰਥਣਾਂ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆਈਆਂ ਸਨ ਜੋ ਕਿ ਹੁਣ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਪੜ੍ਹ ਰਹੀਆਂ ਹਨ । ਟਰੱਸਟ ਦੇ ਤਲਵਾੜਾ ਦੇ ਇੰਚਾਰਜ ਪ੍ਰੋ. ਅਜੈ ਸਹਿਗਲ ਨੇ ਕਿਹਾ ਕਿ ਡਾ. ਓਬਰਾਏ ਵੱਲ਼ੋਂ ਕਈ ਹਜਾਰਾਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਚੁੱਕੀ ਹੈ ।
ਇਸ ਸਬੰਧ ਵਿਚ ਉਹਨਾਂ ਦੱਸਿਆ ਕਿ ਟਰੱਸਟ ਵਿਚ ਐਜੂਕੇਸ਼ਨ ਦੇ ਖੇਤਰ ਨੂੰ ਡਾਇਰੈਕਟਰ ਐਜੂਕੇਸ਼ਨ ਇੰਦਰਜੀਤ ਕੌਰ ਗਿੱਲ ਦੇਖਦੇ ਹਨ । ਇਸ ਮੌਕੇ ਪ੍ਰਿੰਸੀਪਲ ਵੀਨਾ ਬੱਧਣ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਡੇ ਸਕੂਲ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਰਹਿਣਗੇ । ਇਸ ਮੌਕੇ ਗੁਰਦੀਪ ਸਿੰਘ ਸਕੂਲ ਇੰਚਾਰਜ, ਸਮੂਹ ਸਟਾਫ ਅਤੇ ਮਾਪੇ ਹਾਜਰ ਸਨ ।