ਰਾਸ਼ਟਰਪਤੀ ਨੇ ਚਾਰ ਸ਼ਖਸੀਅਤਾਂ ਨੂੰ ਰਾਸ਼ਟਰਪਤੀ ਭਵਨ ’ਚ ਪ੍ਰਦਾਨ ਕੀਤੇ ਭਾਰਤ ਰਤਨ ਐਵਾਰਡ
ਨਵੀਂ ਦਿੱਲੀ, 30 ਮਾਰਚ, 2024: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਚਾਰ ਸ਼ਖਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਐਵਾਰਡ ਪ੍ਰਦਾਨ ਕੀਤੇ।
ਇਹ ਐਵਾਰਡ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਅਤੇ ਵਿਦਿਆਨੀ ਡਾ. ਐਮ ਸਵਾਮੀਨਾਥਨ ਨੂੰ ਪ੍ਰਦਾਨ ਕੀਤੇ ਗਏ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਾਪਤ ਕੀਤੇ।