ਲੋਕ ਸਭਾ ਚੋਣ 2024 ਲਈ ਦੁਪਹਿਰ ਤੱਕ ਪਹਿਲੇ ਪੜਾਅ ਵਿੱਚ ਵੋਟਿੰਗ ਪ੍ਰਤੀਸ਼ਤ
ਨਵੀਂ ਦਿੱਲੀ, 19 ਅਪ੍ਰੈਲ 2024 : 18ਵੀਂ ਲੋਕ ਸਭਾ ਦੀਆਂ ਚੋਣਾਂ ਲਈ ਅੱਜ ਪਹਿਲੇ ਪੜਾਅ ਦੀ ਵੋਟਿੰਗ ਜਾਰੀ ਹੈ। ਦਿਨ ਚੜ੍ਹਦੇ ਹੀ ਵੋਟਿੰਗ ਨੇ ਤੇਜ਼ੀ ਫੜੀ ਹੈ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ 'ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। 16 ਰਾਜਾਂ ਅਤੇ 5 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਅੱਜ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਲਈ ਵੀ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ਵਿੱਚ 102 ਸੀਟਾਂ ਲਈ 16 ਕਰੋੜ 63 ਲੱਖ ਤੋਂ ਵੱਧ ਵੋਟਰ 1625 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਬਿਹਾਰ - 32.41%, ਛੱਤੀਸਗੜ - 32.43 %, ਮਹਾਰਾਸ਼ਟਰ - 32.33%
ਪੱਛਮੀ ਤ੍ਰਿਪੁਰਾ - 33.73%, ਤ੍ਰਿਪੁਰਾ - 33.11%, ਅਰੁਣਾਚਲ ਪ੍ਰਦੇਸ਼ - 33.11%
ਤਾਮਿਲ ਨਾਡੂ -39.43%, ਬੰਗਾਲ ਵਿੱਚ 50% ਵੋਟਿੰਗ