ਕਿਸਾਨ ਮੋਰਚਾ ਨੇ ਟ੍ਰੇਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਕੀਤੀ ਸਾਂਝੀ ਮੀਟਿੰਗ
ਦੀਪਕ ਗਰਗ
ਕੋਟਕਪੂਰਾ, 19 ਅਪ੍ਰੈਲ 2024 :- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਟ੍ਰੇਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਜਸਕਰਨ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆ, ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ ਕੌਮੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਔਲਖ ਜਿਲ੍ਹਾ ਪ੍ਰਧਾਨ ਫਰੀਦਕੋਟ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਰਛਪਾਲ ਸਿੰਘ ਜਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਦਰਸਨ ਸਿੰਘ ਕੋਟਸੁਖੀਆ ਬੀਕੇਯੂ ਲੱਖੋਵਾਲ, ਸੁਖਦੇਵ ਸਿੰਘ ਫੋਜੀ ਜਿਲ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ, ਨਾਇਬ ਸਿੰਘ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸੁਖਜਿੰਦਰ ਸਿੰਘ ਤੁਬੰੜਭੰਨ ਜਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਸੁਖਦੀਪ ਸਿੰਘ ਉਗਰਾਹਾਂ ਯੂਨੀਅਨ, ਗੁਰਮੀਤ ਸਿੰਘ ਵੀਰੇਵਾਲਾ ਬੀਕੇਯੂ ਮਾਲਵਾ, ਮਿੱਠੂ ਸਿੰਘ, ਜਸਪਾਲ ਸਿੰਘ ਪ੍ਰਧਾਨ ਮਲਕੀਤ ਸਿੰਘ ਭੰਗਰ ਗਰੁੱਪ, ਗੋਰਾ ਸਿੰਘ ਪਿਪਲੀ ਨਰੇਗਾ ਮਜਦੂਰ ਯੂਨੀਅਨ, ਵੀਰ ਸਿੰਘ ਪੰਜਾਬ ਪ੍ਰਧਾਨ ਨਰੇਗਾ ਯੂਨੀਅਨ, ਹਰਜਿੰਦਰ ਸਿੰਘ ਪੰਜਾਬ ਨਿਰਮਾਣ, ਸੋਮਨਾਥ ਅਰੋੜਾ ਪੰਜਾਬ ਪੈਨਸਨਰ ਯੂਨੀਅਨ, ਨੀਲਾ ਸਿੰਘ ਏਕਤਾ ਸੈਲ ਵੈਲਫੇਅਰ ,ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਪੰਜਾਬ ਮੰਡੀ ਬੋਰਡ, ਗੁਰਨਾਮ ਸਿੰਘ ਮਾਨੀਵਾਲਾ ਖੇਤ ਮਜਦੂਰ ਯੂਨੀਅਨ, ਗੁਰਜੀਤ ਸਿੰਘ ਅਜਿੱਤਗਿੱਲ ਲੋਕ ਹਜੂਮ ਯੂਨੀਅਨ, ਅਮਰਜੀਤ ਸਿੰਘ ਵਾਲੀਆ ਸਿਵਲ ਪੈਨਸਨ ਗੁਰਦਿਆਲ ਸਿੰਘ ਦੋਧੀ ਯੂਨੀਅਨ, ਆਦਿ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੀਜੇਪੀ ਦਾ ਪਿੰਡ ਪਿੰਡ ਵਿਰੋਧ ਕੀਤਾ ਗਿਆ ਅਤੇ ਪੰਜਾਬ ਦੇ ਸੈਲਰਾ ਵੱਲੋਂ ਰੱਖੀ ਮੰਗ ਕੇ ਝੋਨਾ ਪੀ ਆਰ 126 ਨੂੰ ਬੰਦ ਕੀਤਾ ਜਾਵੇ ਪਰ ਸੰਯੁਕਤ ਕਿਸਾਨ ਮੋਰਚਾ ਜਲ੍ਹਿਾ ਫਰੀਦਕੋਟ ਦੀਆਂ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਪੀ ਆਰ 126 ਝੋਨਾ ਲਾਉਣ ਦੀ ਸਲਾਹ ਦਿੱਤੀ ਅਤੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਲਗਾਤਾਰ ਮਿਹਨਤ ਕਰਨ ਤੇ ਪੀ ਆਰ 126 ਕਿਸਮ ਨੂੰ ਮਾਨਤਾ ਦਿੱਤੀ ਇਹ ਕਿਸਮ ਘੱਟ ਖਰਚੇ ਨਾਲ ਤਿਆਰ ਹੁੰਦੀ ਹੈ ਅਤੇ ਪਾਣੀ ਦੀ ਇਸ ਕਿਸਮ ਲਾਉਣ ਨਾਲ ਬਹੁਤ ਬੱਚਤ ਹੁੰਦੀ ਹੈ ਇਸ ਲਈ ਪੰਜਾਬ ਸਰਕਾਰ ਨੂੰ ਇਹ ਕਿਸਮ ਕਿਸੇ ਵੀ ਹਾਲਾਤ ਵਿਚ ਬੰਦ ਕਰਨ ਨਹੀਂ ਦਿੱਤੀ ਜਾਵੇਗੀ ਅੱਜ ਦੀ ਮੀਟਿੰਗ ਬਹੁਤ ਵਧੀਆ ਮਹੌਲ ਵਿੱਚ ਹੋਈ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਤਾਲਮੇਲ ਕਰਕੇ ਸੰਘਰਸ ਦੇ ਮੈਦਾਨ ਵਿੱਚ ਕੁੱਦਿਆ ਜਾਵੇਗਾ ਅਤੇ ਬੀਜੇਪੀ ਸਰਕਾਰ ਜੋ ਸਾਡੇ ਕਿਸਾਨਾਂ ਅਤੇ ਮਜਦੂਰਾਂ ਵਿੱਚ ਪਾੜ ਪਾ ਰਹੀ ਹੈ ਉਸ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਹਾਜਰ ਹੋਏ ਆਗੂ ਵਿਚ ਮੁਖਤਿਆਰ ਸਿੰਘ ਭਾਣਾ, ਕੁਲਵਿੰਦਰ ਸਿੰਘ, ਗੁਰਦਿਤਾ ਸਿੰਘ, ਅਸ਼ੋਕ ਕੋਸ਼ਲ ਏਟਕ, ਜਤਿੰਦਰ ਸਿੰਘ ਜੁਅੰਇਟ ਸਕੱਤਰ, ਜਸਪਾਲ ਸਿੰਘ ਪ੍ਰਧਾਨ, ਮਨੋਜ ਗੋਇਲ, ਨਛੱਤਰ ਸਿੰਘ ਕਿੰਗਰਾ, ਗੁਰਮੀਤ ਸਿੰਘ ਕਿਲਾ ਨੌਂ, ਗੁਰਜਿੰਦਰ ਸਿੰਘ, ਗੋਰਾ ਮੱਤਾ, ਸੁਖਦੇਵ ਸਿੰਘ ਬੱਬੀ ਬਰਾੜ ਆਦਿ ਵੀ ਹਾਜਰ ਸਨ।