ਚੰਡੀਗੜ੍ਹ, 20 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਦੇ ਸਮੇ ਸਹੀ ਪਛਾਣ ਕਰਨ ਦੇ ਮੱਦੇ ਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ.ਸਿੰਘ ਨੇ ਵੋਟਰਾਂ ਨੂੰ ਫੋਟੋ ਪਹਿਚਾਣ ਪੱਤਰ ਪੋਲਿੰਗ ਸਟੇਸਨ ਵਿਖੇ ਲਿਜਾਣ ਲਈ ਕਿਹਾ ਹੈ। ਇਸ ਤੋ8 ਇਲਾਵਾ 04 ਫਰਵਰੀ, 2017 ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਚੋਣ ਸਟਾਫ ਨੂੰ ਅਧਿਕਾਰਤ ਫੋਟੋ ਵੋਟਰ ਪਰਚੀਆਂ ਚੋਣ ਦੀ ਮਿਤੀ ਤੋ' ਪਹਿਲਾਂ ਵੋਟਰਾਂ/ਚੋਣਕਾਰਾਂ ਦਰਮਿਆਨ ਵੰਡਣ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵੀ.ਕੇ. ਸਿੰਘ ਨੇ ਇਹ ਵੀ ਕਿਹਾ ਕਿ ਜਿੰਨਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀ' ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇ'ਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈ'ਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਆਰ.ਜੀ.ਆਈ ਵਲੋ' ਐਨ.ਪੀ.ਆਰ.ਤਹਿਤ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮਤਰਾਲੇ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਹਿਤ ਪੈਨਸਨ ਦਸਤਾਵੇਜ, ਚੋਣ ਮਸ਼ੀਨਰੀ ਦੁਆਰਾ ਜਾਰੀ ਅਧਿਕਾਰਤ ਵੋਟਰ ਸਲਿੱਪ ਜਾਂ ਸੰਸਦ ਮੈਬਰਾਂ, ਵਿਧਾਨ ਸਭਾ ਮੈਬਰਾਂ ਜਾਂ ਮਿਉਸਪਲ ਕੌਸਲਰਾਂ ਨੂੰ ਜਾਰੀ ਅਧਿਕਾਰਤ ਪਹਿਚਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।