ਫਾਜ਼ਿਲਕਾ, 12 ਮਾਰਚ 2018:
ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਭਾਰਤੀ ਫੌਜ ਦੇ 15 ਜਵਾਨਾਂ ਵੱਲੋਂ ਕੱਢੀ ਜਾ ਰਹੀ ਹੈ ਸਾਈਕਲ ਰੈਲੀ। ਇਹ ਰੈਲੀ 10 ਮਾਰਚ ਨੂੰ ਫਰੀਦਕੋਟ ਦੇ ਆਰਮੀ ਕੈਂਟ ਤੋਂ ਸ਼ੁਰੂ ਹੋਣ ਉਪਰੰਤ 700 ਕਿਲੋਮੀਟਰ ਦਾ ਸਫਲ ਤੈਅ ਕਰਕੇ ਹਿਸਾਰ ਵਿਖੇ 22 ਮਾਰਚ ਨੂੰ ਹਿਸਾਰ ਵਿਖੇ ਪੁੱਜੇਗੀ। ਇਹ ਜਾਣਕਾਰੀ ਸੂਬੇਦਾਰ (ਸਿੱਖਿਆ) ਸ੍ਰੀ ਹਰੀਓਮ ਨੇ ਇਸ ਰੈਲੀ ਦੇ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਹੁੰਚਣ ਤੇ ਦਿੱਤੀ।
ਸੂਬੇਦਾਰ ਹਰੀਓਮ ਨੇ ਦੱਸਿਆ ਕਿ ਕੈਪਟਨ ਸੌਰਭ ਅਤੇ ਵਿਵੇਕ ਪਨਵਾਰ ਦੀ ਅਗਵਾਈ ਵਾਲੀ 13 ਜਵਾਨਾਂ ਦੀ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਫਰੀਦਕੋਟ ਤੋਂ ਸ਼ੁਰੂ ਹੋ ਕੇ ਬਠਿੰਡਾ, ਅਬੋਹਰ, ਗੰਗਾਨਗਰ, ਅਨੂਪਗੜ੍ਹ, ਛੱਤਰਗੜ੍ਹ, ਪੱਲੂ ਤੋਂ ਹੁੰਦੀ ਹੋਈ 22 ਮਾਰਚ ਨੂੰ ਹਰਿਆਣਾ ਦੇ ਹਿਸਾਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਰੈਲੀ ਰਸਤੇ ਵਿੱਚ ਆਉਂਦੇ ਸਕੂਲਾਂ ਅਤੇ ਪਿੰਡਾਂ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਸਵੱਛ ਭਾਰਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰੇਗੀ।
ਸੂਬੇਦਾਰ ਨੇ ਦੱਸਿਆ ਕਿ ਇਸ ਰੈਲੀ ਦੇ ਅੱਜ ਅਬੋਹਰ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਹੁੰਚਣ ਤੇ ਸਕੂਲ ਦੇ ਸਟਾਫ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਪਟਨ ਸੌਰਭ ਅਤੇ ਵਿਵੇਕ ਪਨਵਾਰ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਸਵੱਛ ਭਾਰਤ ਮਿਸ਼ਨ ਸਬੰਧੀ ਜਾਗਰੂਕ ਕੀਤਾ ਗਿਆ।