← ਪਿਛੇ ਪਰਤੋ
ਪਟਿਆਲਾ 05 ਅਗਸਤ 2018: ਪੰਜਾਬ ਸਟੇਟ ਪਾਵਰ ਕਾਰਪੋਰੇ±ਨ ਲਿਮਟਿਡ ਨੇ ਮਿਤੀ 04 ਅਗਸਤ 2018 ਨੂੰ 2749 ਲੱਖ ਯੂਨਿਟ ਬਿਜਲੀ ਸਪਲਾਈ ਕਰਕੇ ਆਪਣਾ ਅੱਜ ਤੱਕ ਦਾ ਆਪਣਾ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਤੋੜਿਆ ਹੈ। 4 ਅਗਸਤ ਦਿਨ ±ਨੀਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ, ਪਬਲਿਕ ਅਦਾਰੇ ਸਕੂਲ ਤੇ ਕਾਲਜ ਹਫਤਾਵਰੀ ਛੁੱਟੀ ਕਾਰਨ ਬੰਦ ਸਨ ਇਸ ਦੇ ਬਾਵਜੂਦ ਵੀ 2749 ਲੱਖ ਯੂਨਿਟ ਬਿਜਲੀ ਸਪਲਾਈ ਕਰਕੇ ਪੀ.ਐਸ.ਪੀ.ਸੀ.ਐਲ. ਨੇ ਆਪਣਾ ਰਿਕਾਰਡ ਸਥਾਪਿਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਰਪੋਰੇ±ਨ ਦੇ ਸੀ.ਐਮ.ਡੀ ਇੰਜ. ਬਲਦੇਵ ਸਿੰਘ ਸਰ੍ਹਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ 2749 ਲੱਖ ਯੂਨਿਟ ਪੰਜਾਬ ਵਿਚ ਬਿਜਲੀ ਸਪਲਾਈ ਕਰਕੇ ਆਪਣਾ ਰਿਕਾਰਡ ਤੋੜਿਆ ਹੈ ਅਤੇ ਇਸ ਤੋਂ ਇਲਾਵਾ ਪਾਵਰ ਐਕਸਚੈਂਜ ਅਧੀਨ 6 ਲੱਖ ਯੂਨਿਟ ਬਿਜਲੀ 6.78 ਰੁ: ਪ੍ਰਤੀ ਯੂਨਿਟ ਨਾਲ ਬਿਜਲੀ ਵੇਚੀ ਹੈ।ਇਸ ਦਿਨ 4 ਅਗਸਤ ਨੂੰ ਸਿਖਰ ਮੰਗ 12059 ਮੈਗਾਵਾਟ ਰਹੀ। ਇੰਜ. ਸਰ੍ਹਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਮਿਤੀ 10 ਜੁਲਾਈ ਨੂੰ 2745 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਸੀ ਅਤੇ 12556 ਮੈਗਾਵਾਟ ਸਿਖਰ ਬਿਜਲੀ ਮੰਗ ਰਹੀ ਸੀ। ਇੰਜ. ਸਰ੍ਹਾਂ ਨੇ ਦੱਸਿਆ ਕਿ ਹਾਈਡਰੋ ਬਿਜਲੀ ਉਤਪਾਦਨ ਵਿੱਚ ਭਾਰੀ ਗਿਰਾਵਟ ਆਉਣ ਦੇ ਬਾਵਜੂਦ ਵੀ ਪੰਜਾਬ ਸਟੇਟ ਪਾਵਰ ਕਾਰਪੋਰੇ±ਨ ਲਿਮਟਿਡ ਆਪਣੇ ਖੇਤੀਬਾੜੀ ਟਿਊਬਵੈਲ ਖਪਤਕਾਰਾਂ ਨੂੰ 8 ਘੰੰਟੇ ਬਿਜਲੀ ਸਪਲਾਈ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਸਾਰੀਆਂ ±੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮੁਹੱਈਆਂ ਕਰਵਾਈ ਜਾ ਰਹੀ ਹੈ। ਕਿਸੇ ਵੀ ±੍ਰੇਣੀ ਤੇ ਕੋਈ ਪਾਵਰ ਕੱਟ ਨਹੀਂ ਲਗਾਇਆ ਜਾ ਰਿਹਾ। ਇੰਜ. ਸਰ੍ਹਾਂ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇ±ਨ ਲਿਮਟਿਡ ਨੇ ਅਜੋਕੇ ਮੌਸਮ ਅਤੇ ਵੱਧ ਗਰਮੀ ਹੋਣ ਦੇ ਬਾਵਜੂਦ ਵੀ ਬਿਜਲੀ ਸਪਲਾਈ ਦੀ ਮੋਨੀਟਰਿੰਗ ਲਗਾਤਾਰ ਕੀਤੀ ਜਾ ਰਹੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇ±ਨ ਲਿਮਟਿਡ ਨੇ ਖੇਤੀਬਾੜੀ ਅਤੇ ਬਾਕੀ ਸਾਰੇ ±੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ।
Total Responses : 942