ਅਕਾਲ ਅਕੈਡਮੀ ਰੋੜੀ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਕੀਤਾ ਦੌਰਾ
ਚੰਡੀਗੜ੍ਹ, 16 ਨਵੰਬਰ 2018 - ਪਿਛਲੇ ਦਿਨੀਂ ਅਕਾਲ ਅਕੈਡਮੀ ਰੋੜੀ ਵਲੋਂ ਪਿ੍ੰਸੀਪਲ ਮੈਡਮ ਦੀ ਸਰਪ੍ਰਸਤੀ ਹੇਠ ਸਮੂਹ ਸਟਾਫ਼ ਦੀ ਅਗਵਾਈ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਜਲੰਧਰ ਦਾ ਦੌਰਾ ਕੀਤਾ ਗਿਆ। ਵਿਦਿਆਰਥੀ ਅਤੇ ਸਟਾਫ ਨੇ ਅਸਲ ਵਿੱਚ ਮਹਿਸੂਸ ਕੀਤਾ ਕਿ ਵਿਗਿਆਨ ਨੂੰ ਸਮਝਣਾ ਕਿੰਨਾ ਦਿਲਚਸਪ ਅਤੇ ਗਿਆਨ ਭਰਪੂਰ ਖਜ਼ਾਨਾ ਹੈ। ਸਾਰਿਆਂ ਵਿਦਿਆਰਥੀਆਂ ਨੇ ਊਰਜਾ ਪਾਰਕ ਵਿਚ ਬਹੁਤ ਆਨੰਦ ਮਾਣਿਆ।ਇਸ ਮੌਕੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀ ਨੂੰ ਇਹ ਦੱਸਿਆ ਕੀ ਅੱਜ ਦੇ ਯੁੱਗ ਅੰਦਰ ਟੈਕਨਾਲੋਜੀ ਵਿਕਾਸ ਦਾ ਇੱਕ ਧੁਰਾ ਮੰਨੀ ਜਾਂਦੀ ਹੈ।ਜਿਨ੍ਹਾਂ-ਜਿਨ੍ਹਾਂ ਮੁਲਕਾਂ ਨੇ ਟੈਕਨਾਲੋਜੀ ਨੂੰ ਅਪਣਾਇਆ ਹੈ ਉਹ ਅੱਜ ਦੁਨੀਆ ਤੇ ਰਾਜ ਕਰ ਰਹੇ ਹਨ। ਅਕਾਲ ਅਕੈਡਮੀ ਰੋੜੀ ਦੇ ਵਿਦਿਆਰਥੀ ਨੇ ਬੜੀ ਦਿਲਚਸਪੀ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੂੰ ਵੇਖਿਆ ਜਿੱਥੇ ਉਨ੍ਹਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲੀਆਂ।ਅਕਾਲ ਅਕੈਡਮੀ ਦੇ ਸਮੂਹ ਵਿਦਿਆਰਥੀਆਂ ਨੇ ਇਸ ਟੂਰ ਬਦਲੇ ਪਿ੍ੰਸੀਪਲ ਮੈਡਮ ਦੇ ਸਟਾਫ ਦਾ ਧੰਨਵਾਦ ਕੀਤਾ।