84 ਸਿੱਖ ਕਤਲੇਆਮ ਦੇ ਕਾਤਲਾਂ 'ਚੋਂ 1 ਨੂੰ ਉਮਰ ਕੈਦ ਤੇ ਦੂਸਰੇ ਨੂੰ ਫਾਂਸੀ ਦੀ ਸਜ਼ਾ
ਨਵੀਂ ਦਿੱਲੀ, 20 ਨਵੰਬਰ 2018 - ਦਿੱਲੀ ਦੇ ਮਹੀਪਾਲਪੁਰ 'ਚ ਸਿੱਖ ਕਤਲੇਆਮ ਮਾਮਲੇ 'ਚ ਅੱਜ ਜੱਜ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਦੋ ਕਾਤਲਾਂ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਤੇ ਯਸ਼ਪਾਲ ਸਿੰਘ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਹਾਂ ਨੂੰ 14 ਨਵੰਬਰ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਪਰ ਅੱਜ ਅਦਾਲਤ ਵੱਲੋਂ ਦੋਹਾਂ ਕਾਤਲਾਂ ਨੂੰ ਸੁਣਾਈ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਹਾਊਸ 'ਚ ਇਹ ਫੈਸਲਾ ਨਹੀਂ ਸੁਣਾਇਆ ਗਿਆ ਸਗੋਂ ਤਿਹਾੜ ਜੇਲ੍ਹ 'ਚ ਜਾ ਕੇ ਜੱਜ ਵੱਲੋਂ ਫੈਸਲਾ ਸੁਣਾਇਆ ਗਿਆ। ਨਾਲ ਹੀ ਦੋਹਾਂ ਨੂੰ 35-35 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਮਨਜਿੰਦਰ ਸਿਰਸਾ ਵੱਲੋਂ ਦੋਸ਼ੀਆਂ ਦੇ ਥੱਪੜ ਜੜ ਦਿੱਤਾ ਗਿਆ ਸੀ ਜਿਸ ਨਾਲ ਮਾਮਲਾ ਕਾਫੀ ਭਖ ਗਿਆ ਸੀ। ਜਿਸ ਦੇ ਮੱਦੇਨਜ਼ਰ ਅੱਜ ਕੋਰਟ ਦੇ ਬਾਹਰ ਪੁਲਿਸ ਨੇ ਕਾਫੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਸਨ। ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਨੁਮਾਇੰਦੇ ਭਾਰੀ ਗਿਣਤੀ 'ਚ ਪੀੜਤ ਪਰਿਵਾਰਾਂ ਨਾਲ ਕੋਰਟ ਦੇ ਬਾਹਰ ਮੌਜੂਦ ਸਨ।