ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦੀ ਲੈਬ 'ਚ ਧਮਾਕਾ, 1 ਦੀ ਮੌਤ
ਬੰਗਲੌਰ , 5 ਦਸੰਬਰ 2018 - ਬੁੱਧਵਾਰ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਚ ਹਾਇਪਰਸਾਨਿਕ ਲੈਬਾਟਰੀ 'ਚ ਧਮਾਕਾ ਹੋਇਆ ਜਿਸ 'ਚ ਇੱਕ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਚਾਰੋਂ ਵਿਅਕਤੀ ਚਾਰਟਰ ਸ਼ੁਰੂ ਕਰਨ ਵਾਲੀ ਕੰਪਨੀ ਲਈ ਆਪਣੇ ਖੋਜ ਕਾਰਜ ਲਈ ਪ੍ਰਯੋਗਸ਼ਾਲਾ ਵਿਚ ਇਕ ਤਜਰਬੇ ਤੇ ਕੰਮ ਕਰ ਰਹੇ ਸਨ।
ਬੁੱਧਵਾਰ ਨੂੰ ਦੁਪਹਿਰ 2 ਵਜੇ ਧਮਾਕੇ ਦੀ ਸੂਚਨਾ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਨੋਜ ਕੁਮਾਰ (32) ਵਜੋਂ ਹੋਈ ਹੈ। ਇਹ ਚਾਰੋਂ ਸੁਪਰ-ਵੇਵ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਸਨ।