← ਪਿਛੇ ਪਰਤੋ
ਚੰਡੀਗੜ੍ਹ, 10 ਦਸੰਬਰ 2018 - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਡਾ. ਮਨਮੋਹਨ ਸਿੰਘ ਨਾਲ ਮੁਹਾਲੀ ਵਿਖੇ ਨਵਜੀਵਨ ਅਖਬਾਰ ਦੀ ਰੀਲਾਂਚਿੰਗ ਸਮਾਗਮ 'ਚ ਸ਼ਿਰਕਤ ਕਰਨ ਆਏ। ਜਿਸ ਤੋਂ ਬਾਅਦ ਉਹ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਜਾਣਨ ਲਈ ਉਹਨਾਂ ਦੀ ਕੋਠੀ ਲਈ ਰਵਾਨਾ ਹੋਏ। ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਉਹਨਾਂ ਦਾ ਹਾਲ ਜਾਣਿਆ। ਜਿਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦੀ ਬੀਤੇ ਦਿਨੀਂ ਦੁਬਾਰਾ ਤੋਂ ਸਿਹਤ ਢਿੱਲੀ ਹੋ ਗਈ ਸੀ ਜਿਸ ਕਾਰਨ ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਸੀ। ਜਿਸ ਕਾਰਨ ਅੱਜ ਦੇ ਪ੍ਰੋਗਰਾਮ 'ਚ ਕੈਪਟਨ ਅਮਰਿੰਦਰ ਸ਼ਾਮਲ ਨਹੀਂ ਹੋ ਪਾਏ ਸਨ ।
Total Responses : 942